ਹਰਿਆਣਾ ਵਿਚ ‘ਗੋਰਖਧੰਦਾ’ ਸ਼ਬਦ ‘ਤੇ ਲੱਗੀ ਰੋਕ

0
18

ਚੰਡੀਗੜ੍ਹ : ਆਮ ਤੌਰ ‘ਤੇ ‘ਗੋਰਖਧੰਦਾ’ ਸ਼ਬਦ ਉਨ੍ਹਾਂ ਲਈ ਵਰਤਿਆ ਜਾਂਦਾ ਹੈ ਜੋ ਅਨੈਤਿਕ ਕੰਮ ਕਰਦੇ ਹਨ। ਪਰ ਹੁਣ ਹਰਿਆਣਾ ਸਰਕਾਰ ਨੇ ਇਸ ਸ਼ਬਦ ਦੀ ਵਰਤੋਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਦੱਸ ਦਈਏ ਕਿ ਸੂਬੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਇਹ ਫੈਸਲਾ ਗੋਰਖਨਾਥ ਭਾਈਚਾਰੇ ਦੇ ਵਫਦ ਨਾਲ ਮੁਲਾਕਾਤ ਤੋਂ ਬਾਅਦ ਲਿਆ ਹੈ। ਭਾਈਚਾਰੇ ਨੇ ਮੁੱਖ ਮੰਤਰੀ ਨੂੰ ਸ਼ਬਦ ਦੀ ਵਰਤੋਂ ‘ਤੇ ਰੋਕ ਲਗਾਉਣ ਦੀ ਅਪੀਲ ਕੀਤੀ ਸੀ। ਇਸ ਸਮਾਜ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਸ਼ਬਦ ਤੋਂ ਨਕਾਰਾਤਮਕ ਅਰਥ ਕੱਢ ਕੇ ਸੰਤ ਗੋਰਖਨਾਥ ਦੇ ਪੈਰੋਕਾਰਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਗੋਰਖਨਾਥ ਇੱਕ ਸੰਤ ਸਨ ਅਤੇ ਕਿਸੇ ਵੀ ਸਰਕਾਰੀ ਭਾਸ਼ਾ ਦੇ ਭਾਸ਼ਣ ਜਾਂ ਕਿਸੇ ਵੀ ਸੰਦਰਭ ਵਿੱਚ ਇਸ ਸ਼ਬਦ ਦੀ ਵਰਤੋਂ ਉਸਦੇ ਅਨੁਯਾਈਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੈ, ਇਸ ਲਈ ਰਾਜ ਵਿੱਚ ਕਿਸੇ ਵੀ ਸੰਦਰਭ ਵਿੱਚ ਇਸ ਸ਼ਬਦ ਦੀ ਵਰਤੋਂ ‘ਤੇ ਪੂਰੀ ਤਰ੍ਹਾਂ ਪਾਬੰਦੀ ਹੈ।

Google search engine

LEAVE A REPLY

Please enter your comment!
Please enter your name here