ਹਨੇਰੇ ਕਾਰਨ ਖੂਹ ‘ਚ ਡਿੱਗਾ ਮਾਪਿਆਂ ਦਾ ਇਕਲੌਤਾ ਪੁੱਤਰ, ਮੌਤ

0
72

ਮੌੜ ਮੰਡੀ : ਸਥਾਨਕ ਇਲਾਕੇ ਵਿਚ ਨਹਾਉਣ ਤੋਂ ਬਾਅਦ ਮੁੰਡੇ ਦੀ ਹੋਈ ਮੌਤ ਨੇ ਸੋਗ ਦੀ ਲਹਿਰ ਪੈਦਾ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਮੌੜ ਮੰਡੀ ਤੋਂ ਸਾਹਮਣੇ ਆਈ ਹੈ। ਜਿਥੇ ਇੱਕ ਨੌਜਵਾਨ ਦੀ ਮੌਤ ਹੋਣ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਇਹ ਹਾਦਸਾ ਬੀਤੀ ਰਾਤ ਉਸ ਸਮੇਂ ਵਾਪਰਿਆ ਜਦੋਂ 23 ਸਾਲਾਂ ਦਾ ਨੌਜਵਾਨ ਸੌਰਭ ਸ਼ਰਮਾ ਪੁੱਤਰ ਨਿਰਦੋਸ਼ ਸ਼ਰਮਾ ਆਪਣੇ ਨਾਲ ਦੇ ਪਿੰਡ ਕੋਲ ਬਣੇ ਹੋਏ ਇਕ ਪੂਲ ਵਿੱਚ ਨਹਾਉਣ ਲਈ ਚਲਾ ਗਿਆ ਸੀ। ਉਹ ਨਹੀਂ ਜਾਣਦਾ ਸੀ ਕਿ ਉੱਥੇ ਉਸ ਨਾਲ ਅਜਿਹਾ ਹਾਦਸਾ ਵਾਪਰ ਸਕਦਾ ਹੈ। ਜਿਸ ਸਮੇਂ ਇਹ ਨੌਜਵਾਨ ਨਹਾ ਕੇ ਵਾਪਸ ਆਪਣੇ ਘਰ ਪਰਤਣ ਲੱਗਾ ਤਾਂ ਕੁਝ ਦੂਰੀ ‘ਤੇ ਬਣੇ ਹੋਏ ਡੂੰਘੇ ਖੂਹ ਵਿੱਚ ਹਨੇਰੇ ਕਾਰਨ ਡਿੱਗ ਗਿਆ। ਇਹ ਖੂਹ 60 ਫੁੱਟ ਡੂੰਘਾ ਦੱਸਿਆ ਜਾ ਰਿਹਾ ਹੈ, ਜਿਸ ਸਮੇਂ ਇਹ ਨੌਜਵਾਨ ਇਸ ਖੂਹ ਵਿਚ ਡਿੱਗਿਆ ਤਾਂ ਪਾਣੀ ਵਾਲੀ ਪਾਈਪ ਅਚਾਨਕ ਟੁੱਟ ਗਈ। ਜਿਸ ਕਾਰਨ ਖੂਹ ਵਿਚ ਪਾਣੀ ਭਰ ਗਿਆ ਤੇ ਇਸ ਨੌਜਵਾਨ ਦੇ ਖੂਹ ਵਿੱਚ ਡਿੱਗਣ ਕਾਰਨ ਸੱਟਾਂ ਲੱਗਣ ਤੇ ਪਾਣੀ ਵਿੱਚ ਡੁੱਬਣ ਕਾਰਨ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਨਜ਼ਦੀਕ ਦੇ ਪਿੰਡ ਦੇ ਲੋਕਾਂ ਵੱਲੋਂ ਘਟਨਾ ਸਥਾਨ ‘ਤੇ ਪਹੁੰਚ ਕੇ ਇਸ ਨੌਜਵਾਨ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ। ਮ੍ਰਿਤਕ ਨੌਜਵਾਨ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਜੋ ਆਪਣੇ ਪਿੱਛੇ ਮਾਤਾ ਪਿਤਾ ਅਤੇ ਦੋ ਭੈਣਾਂ ਨੂੰ ਛੱਡ ਗਿਆ ਹੈ। ਉੱਥੇ ਹੀ ਪ੍ਰਸ਼ਾਸਨ ਵੱਲੋਂ ਅੱਗੇ ਤੋਂ ਅਜਿਹੀਆਂ ਅਣਸੁਖਾਵੀਆਂ ਘਟਨਾਵਾਂ ਨੂੰ ਰੋਕਣ ਲਈ ਖੂਹਾਂ ਦੇ ਆਲੇ ਦੁਆਲੇ ਥੜੇ ਬੰਨਣ ਦੀ ਮੰਗ ਕੀਤੀ ਹੈ।

Google search engine

LEAVE A REPLY

Please enter your comment!
Please enter your name here