ਚੰਡੀਗੜ੍ਹ-ਸਵ. ਪੱਤਰਕਾਰ ਰਾਮਚੰਦਰ ਛਤਰਪਤੀ, ਜਿਸ ਦੀ ਹੱਤਿਆ ਦੇ ਦੋਸ਼ ਵਿਚ ਅੱਜ ਡੇਰਾ ਸਿਰਸਾ ਮੁਖੀ ਰਾਮ ਰਹੀਮ ਅਤੇ ਤਿੰਨ ਹੋਰ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ, ਦੇ ਬੇਟੇ ਅੰਸ਼ੁਲ ਛਤਰਪਤੀ ਨੇ ਇੱਥੇ ਗੱਲਬਾਤ ਕਰਦੇ ਹੋਏ ਇਸ ਨੂੰ ਸੱਚਾਈ ਦੀ ਜਿੱਤ ਦੱਸਿਆ ਅਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ | ਉਸ ਨੇ ਕਿਹਾ ਕਿ ਉਨ੍ਹਾਂ ਨੇ ਜੋ 16 ਸਾਲ ਤੱਕ ਅਦਾਲਤ ‘ਤੇ ਭਰੋਸਾ ਪ੍ਰਗਟ ਕੀਤਾ ਸੀ ਅਤੇ ਨਿਆਂ ਦੀ ਉਮੀਦ ਰੱਖੀ ਸੀ, ਉਹ ਉਮੀਦ ਅੱਜ ਪੂਰੀ ਹੋ ਗਈ | ਉਸ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਹੋਰ ਮਾਮਲਿਆਂ ਵਿਚ ਵੀ ਪੀੜਤਾਂ ਨੂੰ ਜ਼ਰੂਰ ਅਤੇ ਜਲਦ ਇਨਸਾਫ਼ ਮਿਲੇਗਾ |
Related Posts
ਖਰੜ ਵਿੱਚ 52 ਹਾਕਰਾਂ ਅਤੇ 30 ਸਫਾਈ ਸੇਵਕਾਂ ਦੀ ਹੋਈ ਸਕ੍ਰਿਨਿੰਗ
ਖਰੜ : ਡੀ. ਸੀ. ਸ੍ਰੀ ਗਿਰੀਸ਼ ਦਿਆਲਨ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਅਖਬਾਰ ਵਿਕਰੇਤਾਵਾਂ ਅਤੇ ਏਜੰਟਾਂ ਦੀ ਸਕਰੀਨਿੰਗ ਲਈ…
ਆਖਰ ਆਸਟਰੇਲੀਆ ਨੇ ਫੜੀ ਭਾਰਤੀ ਵਿਦਿਆਰਥੀਆਂ ਦੀ ਬਾਂਹ
ਮੈਲਬਰਨ: ਭਾਰਤ ਸਣੇ ਵੱਖ-ਵੱਖ ਦੇਸ਼ਾਂ ਤੋਂ ਆਏ ਵਿਦਿਆਰਥੀ ਜਿਨ੍ਹਾਂ ਨੂੰ ਕਰੋਨਾਵਾਇਰਸ ਮਹਾਮਾਰੀ ਕਾਰਨ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ…
ਵੰਦੇ ਭਾਰਤ ਟ੍ਰੇਨ ਲਾਂਚ, PM ਮੋਦੀ ਨੇ ਦਿਖਾਈ ਹਰੀ ਝੰਡੀ
ਨਵੀਂ ਦਿੱਲੀ — ਦੇਸ਼ ਦੀ ਸਭ ਤੋਂ ਤੇਜ਼ ਟ੍ਰੇਨ ਵੰਦੇ ਭਾਰਤ ਅੱਜ ਲਾਂਚ ਹੋ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ…