ਸੰਯੁਕਤ ਕਿਸਾਨ ਮੋਰਚੇ ਵਲੋਂ ਰਾਜੇਵਾਲ ਨੇ ਕੀਤਾ ਨਵਾਂ ਐਲਾਨ

0
20

ਚੰਡੀਗੜ੍ਹ : ਭਾਰਤ ਦੀ ਕੇਂਦਰ ਸਰਕਾਰ ਦੇ ਰਵਈਏ ਤੋਂ ਦੁਖੀ ਹੋ ਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ 8 ਜੁਲਾਈ ਨੂੰ ਕੌਮੀ ਪੱਧਰ ‘ਤੇ ਕਿਸਾਨ ਜਥੇਬੰਦੀਆਂ ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ ਦੋ ਘੰਟੇ ਲਈ ਕੇਂਦਰੀ ਸਰਕਾਰ ਖ਼ਿਲਾਫ਼ ਰੋਸ ਵਿਖਾਵਾ ਕਰਦੇ ਹੋਏ ਆਪਣੇ ਵਹੀਕਲ ਸੜਕਾਂ ‘ਤੇ ਲੈ ਕੇ ਖੜ੍ਹਨਗੇ ਅਤੇ ਖਾਲੀ ਗੈਸ ਸਿਲੰਡਰਾਂ ਨੂੰ ਵੀ ਸੜਕਾਂ ‘ਤੇ ਰੱਖ ਕੇ ਮੋਦੀ ਸਰਕਾਰ ਦਾ ਪਿੱਟ ਸਿਆਪਾ ਕੀਤਾ ਜਾਵੇਗਾ। ਇਹ ਪ੍ਰੋਗਰਾਮ ਹਰ ਵਰਗ ਦੇ ਲੋਕਾਂ ਦੇ ਪੱਖ ਵਿੱਚ ਡਟਣ ਲਈ ਮਹਿੰਗਾਈ ਦੇ ਵਿਰੋਧ ਵਜੋਂ ਉਲੀਕਿਆ ਗਿਆ ਹੈ। ਇਸੇ ਦੌਰਾਨ 8 ਮਿੰਟ ਲਈ ਹਾਰਨ ਵਜਾ ਕੇ ਮੋਦੀ ਸਰਕਾਰ ਦੇ ਕੰਨ ਵੀ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਅਤੇ ਤਿੰਨੇ ਖੇਤੀ ਕਾਨੂੰਨਾਂ ਦਾ ਵਿਰੋਧ ਲਗਾਤਾਰ ਕੀਤਾ ਜਾਵੇਗਾ। ਸਰਕਾਰ ਵਿਰੋਧੀ ਧਿਰਾਂ ਦੇ ਸੰਸਦਾਂ ਨੂੰ ਕਿਸਾਨ ਚਿਤਾਵਨੀ ਪੱਤਰ ਵੀ ਦੇਣਗੇ ਅਤੇ 17 ਜੁਲਾਈ ਤੋਂ ਪਾਰਲੀਮੈਂਟ ਵੱਲ ਕਿਸਾਨ ਮਾਰਚ ਵੀ ਰੋਜ਼ਾਨਾ ਕੀਤਾ ਜਾਵੇਗਾ।

Google search engine

LEAVE A REPLY

Please enter your comment!
Please enter your name here