ਸੰਘਰਸ਼ੀ ਕਿਸਾਨਾਂ ਦਾ 15 ਅਗਸਤ ਸਬੰਧੀ ਨਵਾਂ ਐਲਾਨ

0
26

ਨਵੀਂ ਦਿੱਲੀ: ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਕਿਸਾਨ ਜੰਤਰ-ਮੰਤਰ ‘ਤੇ ਆਪਣੀ ਸੰਸਦ ਚਲਾ ਰਹੇ ਹਨ। ਇਥੇ ਇਹ ਵੀ ਦਸ ਦਈਏ ਕਿ ਪਿਛਲੇ ਸਾਲ ਨਵੰਬਰ ਤੋਂ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਦੇ ਵੱਖ-ਵੱਖ ਬਾਰਡਰ ‘ਤੇ ਪ੍ਰਦਰਸ਼ਨ ਕਰ ਰਹੇ ਕਿਸਾਨ ਇਹ ਸੰਸਦ ਚਲਾ ਰਹੇ ਹਨ। ਵੱਖ-ਵੱਖ ਧਰਨਾ ਸਥਾਨਾਂ ਤੋਂ 200 ਕਿਸਾਨ ਇਸ ਸੈਸ਼ਨ ਵਿੱਚ ਹਿੱਸਾ ਲੈਣ ਪੁੱਜੇ ਹੋਏ ਹਨ। ਹੁਣ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਸੰਯੁਕਤ ਕਿਸਾਨ ਮੋਰਚਾ ਨੇ ਐਲਾਨ ਕੀਤਾ ਕਿ ਕਿਸਾਨ 15 ਅਗਸਤ ਨੂੰ ‘ਕਿਸਾਨ ਮਜ਼ਦੂਰ ਆਜ਼ਾਦੀ ਸੰਘਰਸ਼ ਦਿਵਸ’ ਵਜੋਂ ਮਨਾਉਣਗੇ ਅਤੇ ਦੇਸ਼ ਭਰ ਵਿੱਚ ਤਿਰੰਗਾ ਮਾਰਚ ਕੱਢਣਗੇ। 40 ਕਿਸਾਨ ਸੰਗਠਨਾਂ ਦੇ ਇਸ ਮੋਰਚੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ 15 ਅਗਸਤ ਨੂੰ ਬਲਾਕ, ਤਹਿਸੀਲ ਅਤੇ ਜ਼ਿਲ੍ਹਾ ਮੁੱਖ ਦਫ਼ਤਰਾਂ ‘ਤੇ ਸਾਰੇ ਕਿਸਾਨ ਅਤੇ ਮਜ਼ਦੂਰ ਤਿਰੰਗਾ ਯਾਤਰਾ ਕੱਢਣਗੇ। ਇਸ ਦੌਰਾਨ ਰਾਸ਼ਟਰੀ ਝੰਡਾ ਲੈ ਕੇ ਸਾਰੇ ਸਾਈਕਲ, ਬਾਈਕ, ਬੈਲਗੱਡੀ ਅਤੇ ਟਰੈਕਟਰ ‘ਤੇ ਸਵਾਰ ਹੋ ਕੇ ਸਾਰੇ ਨਿਕਲਣਗੇ। ਇਥੇ ਦਸ ਦਈਏ ਕਿ ਸਰਕਾਰ ਨੇ ਦਸ ਦੌਰ ਦੀ ਗੱਲਬਾਤ ਦੇ ਬਾਵਜੂਦ ਇਸ ਮੁੱਦੇ ਦਾ ਕੋਈ ਹੱਲ ਨਹੀਂ ਨਿਕਲ ਸਕਿਆ ਹੈ। ਜਦੋਂ ਕਿ ਸਰਕਾਰ ਇਸ ਕਾਨੂੰਨਾਂ ਨੂੰ ਵਿਆਪਕ ਖੇਤੀਬਾੜੀ ਸੁਧਾਰ ਦੇ ਹਵਾਲੇ ਵਿੱਚ ਪੇਸ਼ ਕਰ ਰਹੀ ਹੈ।

Google search engine

LEAVE A REPLY

Please enter your comment!
Please enter your name here