Wednesday, October 20, 2021
Google search engine
HomeLATEST UPDATEਸੜਕ ਹਾਦਸੇ ਨੇ ਲਈ ਮੋਟਰਸਾਈਕਲ ਸਵਾਰ ਦੀ ਜਾਨ

ਸੜਕ ਹਾਦਸੇ ਨੇ ਲਈ ਮੋਟਰਸਾਈਕਲ ਸਵਾਰ ਦੀ ਜਾਨ

ਜੋਗਾ : ਪੰਜਾਬ ਅੰਦਰ ਵੱਧ ਰਹੇ ਸੜਕ ਹਾਦਸਿਆਂ ਦੇ ਮੱਦੇਨਜ਼ਰ ਹਰ ਰੋਜ਼ ਕਈ ਜ਼ਿੰਦਗੀਆਂ ਮੌਤ ਦੇ ਮੂੰਹ ਵਿਚ ਜਾਂਦੀਆਂ ਹਨ। ਅਜਿਹਾ ਹੀ ਇਕ ਹਾਦਸਾ ਮਾਨਸਾ – ਬਰਨਾਲਾ ਰੋਡ ‘ਤੇ ਸਥਿਤ ਮਾਈ ਭਾਗੋ ਕਾਲਜ ਕੋਲ ਸੜਕ ‘ਤੇ ਹੋਇਆ। ਜਾਣਕਾਰੀ ਅਨੁਸਾਰ ਸੜਕ ਵਿਚ ਜ਼ਿਆਦਾ ਖੱਡੇ ਹੋਣ ਕਾਰਨ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਜਿਸ ਵਿਚ ਮੋਟਰਸਾਈਕਲ ਸਵਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਮ੍ਰਿਤਕ ਦੀ ਪਹਿਚਾਣ ਪੰਕਜ ਕੁਮਾਰ ਵਾਸੀ ਸੁਨਾਮ ਵਜੋਂ ਹੋਈ ਹੈ ਜੋ ਮਾਨਸਾ ਤੋਂ ਬਰਨਾਲੇ ਵੱਲ ਆਪਣੇ ਮੋਟਰਸਾਈਕਲ ‘ਤੇ ਜਾ ਰਿਹਾ ਸੀ ਕਿ ਸੜਕ ਵਿਚ ਜ਼ਿਆਦਾ ਖੱਡੇ ਹੋਣ ਕਾਰਨ ਆਪਣਾ ਮੋਟਰ ਸਾਈਕਲ ਖੱਡੇ ਤੋਂ ਬਚਾਉਂਦਾ ਹੋਇਆ ਇਕ ਟਰੱਕ ਅੱਗੇ ਆ ਗਿਆ ਜਿਸ ਦੌਰਾਨ ਟਰੱਕ ਅੱਗੇ ਆਉਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਕੇ ‘ਤੇ ਹੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments