ਸੜਕ ਹਾਦਸੇ ਦੌਰਾਨ ਪੰਜਾਬੀ ਪੁਲਿਸ ਅਫ਼ਸਰ ਦੀ ਮੌਤ

0
14

ਕੈਲੀਫੋਰਨੀਆ : ਕੈਲੀਫੋਰਨੀਆ ਦੇ ਸੈਕਰਾਮੈਂਟੋ ਕਾਉਂਟੀ ਦੇ ਅਧੀਨ ਪੈਂਦੇ ਸ਼ਹਿਰ ਗਾਲਟ ਦੇ ਇਕ ਪੰਜਾਬੀ ਪੁਲਿਸ ਅਫ਼ਸਰ ਹਰਮਿੰਦਰ ਸਿੰਘ ਗਰੇਵਾਲ ਦੀ ਭਿਆਨਕ ਸੜਕ ਹਾਦਸੇ ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦਰਅਸਲ ਇਹ ਹਾਦਸਾ ਬੀਤੇ ਐਤਵਾਰ ਨੂੰ ਹਾਈਵੇ-99 ‘ਤੇ ਵਾਪਰਿਆ। ਦੱਸ ਦਈਏ ਕੀ ਮ੍ਰਿਤਕ ਹਰਿਮੰਦਰ ਗਰੇਵਾਲ ਤਕਰੀਬਨ ਢਾਈ ਕੁ ਸਾਲ ਤੋਂ ਪੁਲਿਸ ਸਰਵਿਸ ਵਿਚ ਸਨ। ਮਿਲੀ ਜਾਣਕਾਰੀ ਮੁਤਾਬਕ ਹਰਮਿੰਦਰ ਸਿੰਘ ਗਰੇਵਾਲ 22 ਅਗਸਤ ਨੂੰ ਡਿਉਟੀ ਦੌਰਾਨ ਕੈਲੀਫੋਰਨੀਆ ਦੇ ਕੈਲਡੋਰ ਵਿਚ ਲੱਗੀ ਅੱਗ ਦੇ ਸਬੰਧ ‘ਚ ਪੁਲਸ ਸਹਾਇਤਾ ਲਈ ਹਾਈਵੇ-99 ‘ਤੇ ਜਾ ਰਹੇ ਸਨ। ਇਸ ਦੌਰਾਨ ਦੂਜੇ ਪਾਸਿਓਂ ਆਉਂਦੀ ਇਕ ਪਿਕਅੱਪ ਗੱਡੀ ਡਿਵਾਈਡਰ ਤੋੜ ਕੇ ਗਰੇਵਾਲ ਦੀ ਗੱਡੀ ਵਿੱਚ ਜਾ ਵੱਜੀ। ਦੂਜੀ ਗੱਡੀ ਵੀ ਪੰਜਾਬੀ ਮੂਲ ਦਾ ਨੌਜਵਾਨ ਮਨਜੋਤ ਸਿੰਘ ਥਿੰਦ ਚਲਾ ਰਿਹਾ ਸੀ। ਪੁਲਿਸ ਦੀ ਕਾਰ ‘ਚ ਹਰਿਮੰਦਰ ਗਰੇਵਾਲ ਅਤੇ ਉਸ ਦੇ ਨਾਲ ਡਿਊਟੀ ‘ਤੇ ਇਕ ਮਹਿਲਾ ਪੁਲਿਸ ਅਧਿਕਾਰੀ ਹੇੜੇਰਾ ਕੋਰੀ ਸਵਾਰ ਸੀ। ਇਸ ਹਾਦਸੇ ਵਿਚ ਪਿਕਅੱਪ ਸਵਾਰ ਪੰਜਾਬੀ ਮੂਲ ਦੇ ਨੌਜਵਾਨ ਡਰਾਈਵਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂਕਿ ਦੋਵੇਂ ਪੁਲਿਸ ਕਰਮਚਾਰੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸਥਾਨਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਮਹਿਲਾ ਪੁਲਿਸ ਅਫਸਰ ਵੀ ਗੰਭੀਰ ਹਸਪਤਾਲ ਵਿੱਚ ਇਲਾਜ ਅਧੀਨ ਹਰਮਿੰਦਰ ਗਰੇਵਾਲ ਦੀ 5 ਦਿਨ ਬਾਅਦ ਵੀਰਵਾਰ ਨੂੰ ਮੌਤ ਹੋ ਗਈ। ਜਦੋਂਕਿ ਜ਼ਖ਼ਮੀ ਹੋਈ ਮਹਿਲਾ ਪੁਲਿਸ ਅਧਿਕਾਰੀ ਹਸਪਤਾਲ ‘ਚ ਅਜੇ ਜੇਰੇ ਇਲਾਜ ਹੈ।

Google search engine

LEAVE A REPLY

Please enter your comment!
Please enter your name here