ਸ੍ਰੀ ਅਕਾਲ ਤਖ਼ਤ ਸਾਹਿਬ ਨੇੜੇ ਮਿਲੀ ਸਦੀਆਂ ਪੁਰਾਣੀ ਸੁਰੰਗ

0
28

ਅੰਮ੍ਰਿਤਸਰ: ਅੰਮ੍ਰਿਤਸਰ ‘ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਜ਼ਦੀਕ ਜੋੜਾ ਘਰ ਨੇੜੇ ਹੋ ਰਹੀ ਖੁਦਾਈ ਦੇ ਦੌਰਾਨ ਸੁਰੰਗ ਮਿਲੀ ਹੈ। ਜੋ ਕਿ ਕਈ ਸਦੀਆਂ ਪੁਰਾਣੀ ਹੋ ਸਕਦੀ ਹੈ। ਸ੍ਰੀ ਅਕਾਲ ਤਖਤ ਵਾਲੀ ਬਾਹੀ, ਜਿੱਥੇ ਸੰਗਤ ਵੱਲੋਂ ਕਈ ਸਾਲਾਂ ਤੋਂ ਲੰਗਰ ਲਾਇਆ ਜਾਂਦਾ ਸੀ ਅਤੇ ਜੋ ਪਿਛਲੇ ਦਿਨੀਂ ਕਾਰਸੇਵਾ ਵਾਲੇ ਬਾਬਾ ਭੂਰੀ ਵਾਲਿਆਂ ਵੱਲੋਂ ਜੋੜਾ ਘਰ ਬਣਾਉਣ ਲਈ ਸ਼੍ਰੋਮਣੀ ਕਮੇਟੀ ਦੇ ਆਦੇਸ਼ਾਂ ਨਾਲ ਡੇਗ ਦਿੱਤੀ ਗਈ ਸੀ। ਹੁਣ ਇਥੇ ਖੁਦਾਈ ਦੌਰਾਨ ਇਕ ਸੁਰੰਗ ਮਿਲੀ ਹੈ। ਕਾਰਸੇਵਾ ਵਾਲੇ ਬਾਬਿਆਂ ਨੇ ਉਕਤ ਸੁਰੰਗ ਨੂੰ ਬੰਦ ਕਰ ਦਿੱਤਾ ਪਰ ਸਿੱਖ ਸਦਭਾਵਨਾ ਦਲ ਦੇ ਭਾਈ ਬਲਦੇਵ ਸਿੰਘ ਵਡਾਲਾ ਨੇ ਇਸ ਦਾ ਵਿਰੋਧ ਕੀਤਾ ਅਤੇ ਕੰਮ ਨੂੰ ਬੰਦ ਕਰਵਾ ਦਿੱਤਾ ਗਿਆ ਹੈ। ਵਿਵਾਦ ਕਾਰਨ ਭਾਈ ਬਲਦੇਵ ਸਿੰਘ ਵਡਾਲਾ ਦੇ ਸਮਰਥਕਾਂ ਅਤੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਦਰਮਿਆਨ ਝਗੜਾ ਵੀ ਹੋਇਆ। ਭਾਈ ਵਡਾਲਾ ਨੇ ਕਿਹਾ ਕਿ ਬੇਸਮੈਂਟ ਦੀ ਖੁਦਾਈ ਦੌਰਾਨ ਮਿਲੀਆਂ ਸੁਰੰਗਾਂ ਕਮਰੇ ਬਣਾਏ ਹੋਏ ਜਾਪਦੇ ਹਨ। ਇਹ ਸੁਰੰਗ ਨਾਨਕਸ਼ਾਹੀ ਇੱਟਾਂ ਦੀ ਬਣੀ ਹੈ ਜੋ ਇਸ ਦੀ ਇਤਿਹਾਸਕਤਾ ਨੂੰ ਦਰਸਾਉਂਦੀ ਹੈ। ਸੂਚਨਾ ਮਿਲਦੇ ਹੀ ਮੌਕੇ ‘ਤੇ ਪੁੱਜੇ ਐੱਸ. ਡੀ. ਐੱਮ.-1 ਵਿਕਾਸ ਹੀਰਾ ਨੇ ਦੱਸਿਆ ਕਿ ਖੋਦਾਈ ਦੇ ਸਮੇਂ ਇਕ ਸੁਰੰਗ ਮਿਲੀ ਹੈ ਅਤੇ ਇਸ ਦੀ ਜਾਂਚ ਕੀਤੀ ਜਾਵੇਗੀ।

Google search engine

LEAVE A REPLY

Please enter your comment!
Please enter your name here