ਸੁੰਦਰ ਤੇ ਸੁਡੌਲ ਸਰੀਰ ਲਈ ਕਰੋ ਸ਼ਹਿਦ ਦੀ ਵਰਤੋਂ

0
11

ਚੰਡੀਗੜ੍ਹ : ਸ਼ਹਿਦ ਬਹੁਤ ਹੀ ਗੁਣਕਾਰੀ ਹੈ ਅਤੇ ਇਸ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਕਮਜ਼ੋਰ ਲਿਵਰ ਤੇ ਅੰਤੜੀਆਂ ਨੂੰ ਤਾਕਤ ਮਿਲਦੀ ਹੈ।

ਤੇਜ਼ਾਬੀ ਤੱਤਾਂ ਨੂੰ ਦੂਰ ਕਰਕੇ
ਪਿਆਜ਼ ਦਾ ਰਸ ਅਤੇ ਸ਼ਹਿਦ ਬਰਾਬਰ ਮਾਤਰਾ ‘ਚ ਲੈ ਕੇ ਚੱਟਣ ਨਾਲ ਰੇਸ਼ਾ ਨਿਕਲ ਜਾਂਦਾ ਹੈ ਅਤੇ ਅੰਤੜੀਆਂ ‘ਚ ਜੰਮੇ ਤੇਜ਼ਾਬੀ ਤੱਤਾਂ ਨੂੰ ਦੂਰ ਕਰਕੇ ਕੀੜੇ ਖਤਮ ਕਰਦਾ ਹੈ।

ਸੁਡੌਲ ਤੇ ਸਿਹਤਮੰਦ ਸਰੀਰ
ਦਿਲ ਦੀ ਧਮਨੀ ਲਈ ਸ਼ਹਿਦ ਬੜਾ ਤਾਕਤ ਦੇਣ ਵਾਲਾ ਹੈ। ਇੱਕ ਗਲਾਸ ਦੁੱਧ ਬਿਨਾਂ ਚੀਨੀ ਪਾਏ ਸ਼ਹਿਦ ਘੋਲ ਕੇ ਰਾਤ ਨੂੰ ਪੀਣ ਨਾਲ ਪਤਲਾਪਨ ਦੂਰ ਹੋ ਕੇ ਸਰੀਰ ਸੁਡੌਲ, ਸਿਹਤਮੰਦ ਅਤੇ ਤਾਕਤਵਰ ਬਣਦਾ ਹੈ।

ਦਿਲ ਨੂੰ ਦੇਵੇ ਤਾਕਤ
ਸੌਣ ਵੇਲੇ ਸ਼ਹਿਦ ‘ਤੇ ਨਿੰਬੂ ਦਾ ਰਸ ਮਿਲਾ ਕੇ ਇਕ ਗਲਾਸ ਪਾਣੀ ਪੀਣ ਨਾਲ ਕਮਜ਼ੋਰ ਦਿਲ ਨੂੰ ਤਾਕਤ ਮਿਲਦੀ ਹੈ।

ਹਿਚਕੀਆਂ ਕਰੇ ਬੰਦ
ਵਧੇ ਹੋਏ ਬਲੱਡ ਪ੍ਰੈਸ਼ਰ ‘ਚ ਸ਼ਹਿਦ ਦੀ ਲਸਣ ਨਾਲ ਵਰਤੋਂ ਕਰਨਾ ਫਾਇਦੇਮੰਦ ਹੁੰਦਾ ਹੈ। ਅਦਰਕ ਦਾ ਰਸ ਅਤੇ ਸ਼ਹਿਦ ਦੀ ਬਰਾਬਰ ਮਾਤਰਾ ‘ਚ ਲੈ ਕੇ ਚੱਟਣ ਨਾਲ ਸਾਹ ਲੈਣ ‘ਚ ਆ ਰਹੀ ਮੁਸ਼ਕਿਲ ਦੂਰ ਹੁੰਦੀ ਹੈ ਅਤੇ ਹਿਚਕੀਆਂ ਬੰਦ ਹੁੰਦੀਆਂ ਹਨ।

ਅਲਸਰ ਤੋਂ ਛੁਟਕਾਰਾ
ਸੰਤਰੇ ਦੇ ਛਿਲਕਿਆਂ ਦਾ ਚੂਰਣ ਬਣਾ ਕੇ ਅਤੇ ਦੋ ਚਮਚ ਸ਼ਹਿਦ ਲੈ ਕੇ ਉਸ ‘ਚ ਫੈਂਟ ਕੇ ਬਟਨਾ ਤਿਆਰ ਕਰਕੇ ਚਮੜੀ ‘ਤੇ ਮਲੋ। ਇਸ ਨਾਲ ਚਮੜੀ ਨਿਖਰ ਜਾਂਦੀ ਹੈ। ਪੇਟ ਦੇ ਛੋਟੇ ਮੋਟੇ ਜ਼ਖ਼ਮ ਅਤੇ ਸ਼ੁਰੂਆਤੀ ਸਥਿਤੀ ਦਾ ਅਲਸਰ ਸ਼ਹਿਦ ਨੂੰ ਦੁੱਧ ਨਾਲ ਲੈਣ ਨਾਲ ਠੀਕ ਹੋ ਜਾਂਦਾ ਹੈ।

ਮਾਸਪੇਸ਼ਿਆ ਮਜ਼ਬੂਤ
ਸੁੱਕੀ ਖਾਂਸੀ ‘ਚ ਸ਼ਹਿਦ ‘ਤੇ ਨਿੰਬੂ ਦਾ ਰਸ ਬਰਾਬਰ ਮਾਤਰਾ ‘ਚ ਲੈਣ ਨਾਲ ਲਾਭ ਹੁੰਦਾ ਹੈ। ਸ਼ਹਿਦ ਨਾਲ ਮਾਸਪੇਸ਼ਿਆ ਮਜ਼ਬੂਤ ਹੁੰਦੀਆਂ ਹਨ।

Google search engine

LEAVE A REPLY

Please enter your comment!
Please enter your name here