ਸੀਬੀਐਸਈ ਵੱਲੋਂ 12ਵੀਂ ਦੇ ਵਿਦਿਆਰਥੀਆਂ ਲਈ ਨਵਾਂ ਸਰਕੂਲਰ ਜਾਰੀ

0
48

ਨਵੀਂ ਦਿੱਲੀ : ਸੀਬੀਐਸਈ 12ਵੀਂ ਦੇ ਵਿਦਿਆਰਥੀਆਂ, ਜਿਨ੍ਹਾਂ ਨੇ ਆਨਲਾਈਨ ਕਲਾਸਾਂ ਜਾਂ ਪ੍ਰੀ ਬੋਰਡ ਅਤੇ ਛਮਾਹੀ ਪ੍ਰੀਖਿਆਵਾਂ ਨਹੀਂ ਦਿੱਤੀਆਂ ਉਨ੍ਹਾਂ ਲਈ ਬੁਰੀ ਖ਼ਬਰ ਹੈ। ਦੱਸ ਦਈਏ ਕਿ ਬੋਰਡ ਨੇ ਅਜਿਹੇ ਲਾਪਰਵਾਹ ਵਿਦਿਆਰਥੀਆਂ ਨੂੰ ਪ੍ਰਮੋਟ ਨਾ ਕਰਨ ਦਾ ਫੈਸਲਾ ਕੀਤਾ ਹੈ। ਸੀਬੀਐਸਈ ਦੁਆਰਾ ਜਾਰੀ ਕੀਤੇ ਗਏ ਸਰਕੂਲਰ ਵਿੱਚ ਕਿਹਾ ਗਿਆ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਨੇ ਆਨਲਾਈਨ ਕਲਾਸਾਂ ਨਹੀਂ ਲਗਾਈਆਂ ਜਾਂ ਪ੍ਰੀ ਬੋਰਡ ਅਤੇ ਛਮਾਹੀ ਪ੍ਰੀਖਿਆਵਾਂ ਨਹੀਂ ਦਿੱਤੀਆਂ ਉਨ੍ਹਾਂ ਨੂੰ ਗ਼ੈਰਹਾਜ਼ਰ ਮੰਨਿਆ ਜਾਵੇਗਾ। ਬੋਰਡ ਤੈਅ ਕਰੇਗਾ ਕਿ ਅਜਿਹੇ ਵਿਦਿਆਰਥੀਆਂ ਨੂੰ ਇਮਤਿਹਾਨ ਦੇਣ ਦਾ ਵਿਕਲਪ ਮਿਲੇਗਾ ਜਾਂ ਨਹੀਂ। ਹੁਣ ਤੱਕ ਵਿਦਿਆਰਥੀ ਇਹ ਮੰਨ ਰਹੇ ਸਨ ਕਿ ਸਾਰੇ ਪਾਸ ਹੋ ਜਾਣਗੇ। ਅਜਿਹੀ ਸਥਿਤੀ ਵਿੱਚ ਲਾਪਰਵਾਹੀ ਵਰਤਣ ਵਾਲੇ ਵਿਦਿਆਰਥੀਆਂ ਲਈ ਇਹ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਸੀਬੀਐਸਈ ਵੱਲੋਂ ਸਕੂਲਾਂ ਨੂੰ ਭੇਜੇ ਗਏ ਸਰਕੂਲਰ ਵਿੱਚ ਇਹ ਕਿਹਾ ਗਿਆ ਹੈ ਕਿ ਸਕੂਲਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਗ਼ੈਰਹਾਜ਼ਰ ਵਜੋਂ ਦਰਸਾਏ ਗਏ ਵਿਦਿਆਰਥੀਆਂ ਦੇ ਨਤੀਜੇ ਜਾਰੀ ਨਾ ਕੀਤੇ ਜਾਣ। ਅਜਿਹੇ ਵਿਦਿਆਰਥੀਆਂ ਨੂੰ ਜ਼ੀਰੋ ਅੰਕ ਦੇ ਕੇ, ਉਨ੍ਹਾਂ ਦਾ ਡਾਟਾ ਜਮ੍ਹਾਂ ਨਹੀਂ ਕੀਤਾ ਜਾ ਸਕਦਾ।

Google search engine

LEAVE A REPLY

Please enter your comment!
Please enter your name here