ਸਿੱਧੂ ਮੂਸੇਵਾਲਾ ਦਾ ਪਾਕਿਸਤਾਨ ਵਿਚ ਹੋਵੇਗਾ ਲਾਈਵ ਪ੍ਰੋਗਰਾਮ

0
87

ਪੰਜਾਬ : ਸਿੱਧੂ ਮੂਸੇਵਾਲਾ ਦਾ ਇਸ ਸਮੇਂ ਪੰਜਾਬੀ ਇੰਡਸਟਰੀ ਵਿੱਚ ਪੂਰਾ ਦਬਦਬਾ ਹੈ। ਸਿੱਧੂ ਨੇ ਹਾਲ ਹੀ ਵਿੱਚ ਆਪਣੀ ਐਲਬਮ ਮੂਸਟੇਪ ਰਿਲੀਜ਼ ਕੀਤੀ ਹੈ। ਮੂਸਟੇਪ ਨੂੰ ਸਿੱਧੂ ਮੂਸੇਵਾਲਾ ਦੇ ਕਰੀਅਰ ਦਾ ਸਭ ਤੋਂ ਵੱਡਾ ਪ੍ਰੋਜੈਕਟ ਮੰਨਿਆ ਜਾ ਰਿਹਾ ਹੈ। ਮੂਸਟੇਪ ਦੀ ਸਕਸੈਸ ‘ਤੇ ਸਿੱਧੂ ਨੇ ਲਾਈਵ ਆ ਕੇ ਸਭ ਦਾ ਧੰਨਵਾਦ ਕੀਤਾ ਤੇ ਆਪਣੇ ਫੈਨਜ਼ ਨਾਲ ਇੱਕ ਹੋਰ ਸਰਪ੍ਰਾਈਜ਼ ਸ਼ੇਅਰ ਵੀ ਕੀਤਾ। ਸਿੱਧੂ ਨੇ ਖੁਲਾਸਾ ਕੀਤਾ ਕਿ ਮੂਸਟੇਪ ਟੂਰ ਹੋਣ ਜਾ ਰਿਹਾ ਹੈ। ਉਸ ਨੇ ਕਿਹਾ ਕਿ ਵਰਲਡ ਟੂਰ ਦੀ ਅਨਾਊਸਮੈਂਟ ਜਲਦੀ ਕੀਤੀ ਜਾਏਗੀ। ਦੱਸ ਦਈਏ ਕਿ ਕਰੀਬ 7 ਦੇਸ਼ਾਂ ਵਿੱਚ ਇਹ ਟੂਰ ਕੀਤਾ ਜਾਵੇਗਾ ਜਿਸ ਵਿੱਚ ਪਾਕਿਸਤਾਨ ਵੀ ਸ਼ਾਮਲ ਹੋਵੇਗਾ। ਪਾਕਿਸਤਾਨ ਵਿੱਚ ਵੀ ਸਿੱਧੂ ਦੀ ਵੱਡੀ ਫੈਨ ਫੌਲੋਇੰਗ ਹੈ। ਆਪਣਾ ਪਾਕਿਸਤਾਨ ਦਾ ਟੂਰ ਐਲਾਨ ਕਰਕੇ ਸਿੱਧੂ ਨੇ ਆਪਣੇ ਪਾਕਿਸਤਾਨ ਦੇ ਫੈਨਜ਼ ਦੀ ਐਕਸਾਈਟਮੈਂਟ ਨੂੰ ਹੋਰ ਵਧਾਇਆ ਹੈ। ਸਿੱਧੂ ਮੂਸੇਵਾਲਾ ਹੁਣ ਤਕ ਕਈ ਦੇਸ਼ਾਂ ਵਿੱਚ ਆਪਣਾ ਲਾਈਵ ਕੌਂਸਰਟ ਕਰ ਚੁੱਕਾ ਹੈ। ਇਹ ਪਹਿਲੀ ਵਾਰ ਹੈ ਜਦ ਸਿੱਧੂ ਪਾਕਿਸਤਾਨ ਵਿੱਚ ਆਪਣਾ ਸ਼ੋਅ ਕਰੇਗਾ। ਕੋਵਿਡ ਕਰਕੇ ਫਿਲਹਾਲ ਇਸ ਟੂਰ ਨੂੰ ਸਮਾਂ ਲੱਗ ਸਕਦਾ ਹੈ।

Google search engine

LEAVE A REPLY

Please enter your comment!
Please enter your name here