ਸਿੱਧੂ ਦਾ ਤਾਜਪੋਸ਼ੀ ਸਮਾਗਮ ਭਲਕੇ, ਮੁੱਖ ਮੰਤਰੀ ਆਉਣਗੇ ਜਾਂ ਨਹੀਂ ?

0
47

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਤਾਜਪੋਸ਼ੀ ਸਮਾਗਮ 23 ਜੁਲਾਈ ਨੂੰ ਹੋਵੇਗਾ। ਸੂਤਰਾਂ ਮੁਤਾਬਕ 23 ਜੁਲਾਈ ਨੂੰ ਨਵਜੋਤ ਸਿੰਘ ਸਿੱਧੂ ਤੇ ਕਾਰਜਕਾਰੀ ਪ੍ਰਧਾਨਾਂ ਦੇ ਤਾਜਪੋਸ਼ੀ ਸਮਾਗਮ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੱਦਾ ਦੇਣ ਲਈ ਇਕ ਵਫ਼ਦ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਦੀ ਅਗਵਾਈ ਹੇਠ ਮੁੱਖ ਮੰਤਰੀ ਨੂੰ ਮਿਲੇਗਾ। ਇਸ ਸਮਾਗਮ ਵਿਚ ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸ਼ਮੂਲੀਅਤ ਨੂੰ ਲੈ ਕੇ ਉਲਝਣ ਬਣੀ ਹੋਈ ਹੈ। ਸਿੱਧੂ ਇਸ ਸਮਾਗਮ ‘ਚ ਹਾਈ ਕਮਾਨ ਵੱਲੋਂ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੂੰ ਬੁਲਾਉਣ ਦਾ ਯਤਨ ਕਰ ਰਹੇ ਹਨ। ਜੇਕਰ ਪ੍ਰਿਅੰਕਾ ਗਾਂਧੀ ਸਮਾਗਮ ਦਾ ਹਿੱਸਾ ਬਣਦੇ ਹਨ ਤਾਂ ਮੁੱਖ ਮੰਤਰੀ ਤੇ ਹੋਰ ਕੈਬਨਿਟ ਮੰਤਰੀਆਂ ਦਾ ਆਉਣਾ ਮਜ਼ਬੂਰੀ ਬਣ ਸਕਦੀ ਹੈ। ਭਾਵੇਂ ਬਹੁਗਿਣਤੀ ਵਿਧਾਇਕਾਂ ਨੇ ਸਿੱਧੂ ਦੀ ਅਗਵਾਈ ਨੂੰ ਕਬੂਲਿਆ ਹੈ ਪਰ ਫਿਰ ਵੀ ਕਾਂਗਰਸ ਅੰਦਰ ਬਣੀ ਖਿੱਚੋਤਾਣ ਦਾ ਪਰਛਾਵਾਂ ਤਾਜਪੋਸ਼ੀ ਸਮਾਗਮ ’ਤੇ ਪਵੇਗਾ। ਮੁੱਖ ਮੰਤਰੀ ਇਸ ਸਮਾਰੋਹ ’ਚੋਂ ਗੈਰਹਾਜ਼ਰ ਰਹੇ ਤਾਂ ਅੰਦਰੂਨੀ ਤਲਖੀ ਹੋਰ ਵਧੇਗੀ। ਜੇਕਰ ਮੁੱਖ ਮੰਤਰੀ ਇਸ ਸਮਾਰੋਹ ਵਿੱਚ ਆਏ ਤਾਂ ਇਹ ਕਾਂਗਰਸ ਲਈ ਸ਼ੁਭ ਸੰਕੇਤ ਹੋਵੇਗਾ।

Google search engine

LEAVE A REPLY

Please enter your comment!
Please enter your name here