ਜਲੰਧਰ— ਪੰਜਾਬੀ ਗਾਇਕ ਤੇ ਉੱਘੇ ਅਦਾਕਾਰ ਕਰਮਜੀਤ ਅਨਮੋਲ ਦੀ ਪੰਜਾਬੀ ਫਿਲਮ ‘ਮਿੰਦੋ ਤਸੀਲਦਾਰਨੀ’ ਅੱਜ ਦੁਨੀਆ ਭਰ ‘ਚ ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ ‘ਚ ਕਰਮਜੀਤ ਅਨਮੋਲ ਨਾਲ ਕਵਿਤਾ ਕੌਸ਼ਿਕ, ਰਾਜਵੀਰ ਜਵੰਦਾ ਤੇ ਈਸ਼ਾ ਰਿੱਖੀ ਮੁੱਖ ਭੂਮਿਕਾ ‘ਚ ਹਨ। ਇਸ ਫਿਲਮ ਦੇ ਡਾਇਲਾਗਸ ਟਾਟਾ ਬੈਨੀਪਾਲ ਤੇ ਅਮਨ ਸਿੱਧੂ ਵਲੋਂ ਲਿਖੇ ਗਏ ਹਨ। ‘ਮਿੰਦੋ ਤਸੀਲਦਾਰਨੀ’ ਫਿਲਮ ਦੇ ਡਿਸਟ੍ਰੀਬਿਊਟਰ ‘ਓਮਜੀ ਗਰੁੱਪ’ ਦੇ ਮੁਨੀਸ਼ ਸਾਹਨੀ ਹਨ। ਇਹ ਫਿਲਮ ਕਰਮਜੀਤ ਅਨਮੋਲ ਤੇ ਰੰਜੀਵ ਸਿੰਗਲਾ ਵਲੋਂ ਪ੍ਰੋਡਿਊਸ ਕੀਤੀ ਗਈ ਹੈ। ਇਸ ਫਿਲਮ ਦੇ ਨਿਰਦੇਸ਼ਕ ਅਵਤਾਰ ਸਿੰਘ ਹਨ ਅਤੇ ਫਿਲਮ ਦੀ ਕਹਾਣੀ ਵੀ ਅਵਤਾਰ ਸਿੰਘ ਨੇ ਲਿਖੀ ਹੈ, ਜੋ ਕਿ ਇਕ ਪਿੰਡ ਦੇ ਮਾਹੌਲ ਨੂੰ ਪੇਸ਼ ਕਰਦੀ ਹੈ।
ਦੱਸਣਯੋਗ ਹੈ ‘ਮਿੰਦੋ ਤਸੀਲਦਾਰਨੀ’ ਫਿਲਮ ਦੇ ਟਰੇਲਰ ਅਤੇ ਹੁਣ ਤੱਕ ਦੇ ਰਿਲੀਜ਼ ਹੋਏ ਗੀਤਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ‘ਮਿੰਦੋ ਤਸੀਲਦਾਰਨੀ’ ਫਿਲਮ ਇਕ ਛੋਟੇ ਜਿਹੇ ਪਿੰਡ ਦੇ ਮਾਹੌਲ ਨੂੰ ਪੇਸ਼ ਕਰਦੀ ਹੈ। ਇਸ ਫਿਲਮ ‘ਚ ਕਰਮਜੀਤ ਅਨਮੋਲ ਨੇ ਤੇਜਾ ਨਾਂ ਦੇ ‘ਛੜੇ’ ਵਿਅਕਤੀ ਦਾ ਕਿਰਦਾਰ ਨਿਭਾਇਆ ਹੈ। ਕਵਿਤਾ ਕੌਸ਼ਿਕ ਇਸ ਫਿਲਮ ‘ਚ ਮਹਿੰਦਰ ਕੌਰ ਉਰਫ ‘ਮਿੰਦੋ ਤਸੀਲਦਾਰਨੀ’ ਦੇ ਕਿਰਦਾਰ ‘ਚ ਨਜ਼ਰ ਆਵੇਗੀ। ਗਾਇਕ ਤੇ ਅਦਾਕਾਰ ਰਾਜਵੀਰ ਜਵੰਦਾ ਨੇ ਇਸ ਫਿਲਮ ‘ਚ ਲੱਖਾ ਨਾਂ ਦਾ ਕਿਰਦਾਰ ਨਿਭਾ ਰਹੇ ਹਨ ਜਦਕਿ ਖੂਬਸੂਰਤ ਅਦਾਕਾਰਾ ਈਸ਼ਾ ਰਿਖੀ ‘ਜੀਤੋ’ ਦੇ ਕਿਰਦਾਰ ‘ਚ ਦਰਸ਼ਕਾਂ ਦੇ ਰੂ-ਬ-ਰੂ ਹੋਵੇਗੀ। ਇਸ ਤੋਂ ਇਲਾਵਾ ਫਿਲਮ ‘ਚ ਸਰਦਾਰ ਸੋਹੀ, ਹਾਰਬੀ ਸੰਘਾ, ਪ੍ਰਕਾਸ਼ ਗਾਧੂ, ਮਲਕੀਤ ਰੌਣੀ, ਸੰਜੂ ਸੋਲੰਕੀ, ਰੁਪਿੰਦਰ ਰੂਪੀ ਤੇ ਲੱਕੀ ਧਾਲੀਵਾਲ ਵਰਗੇ ਕਲਾਕਾਰਾਂ ਦੀ ਕਲਾਕਾਰੀ ਦੇਖਣ ਨੂੰ ਮਿਲੇਗੀ। ਇਸ ਫਿਲਮ ‘ਚ ਕਾਮੇਡੀ, ਭਾਵੁਕਤਾ, ਐਕਸ਼ਨ, ਪਿਆਰ, ਤਕਰਾਰ ਤੇ ਡਰਾਮਾ ਦੇਖਣ ਨੂੰ ਮਿਲੇਗਾ।