ਸਿਧਾਰਥ ਸ਼ੁਕਲਾ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਨਹੀਂ ਹੋਈ : ਰਾਖੀ ਸਾਵੰਤ

0
8

ਮੁੰਬਈ : ਸਿਧਾਰਥ ਸ਼ੁਕਲਾ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਨਹੀਂ ਹੋਈ। ਇਸ ਸਬੰਧੀ ਇਹ ਨਵਾਂ ਖੁਲਾਸਾ ਹੋ ਗਿਆ ਹੈ। ਸਿਧਾਰਥ ਸ਼ੁਕਲਾ ਬਾਰੇ ਪਹਿਲਾਂ ਹਸਪਤਾਲ ਵੱਲੋਂ ਆਖਿਆ ਗਿਆ ਸੀ ਕਿ ਉਸ ਦਾ ਦਿਹਾਂਤ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਹੈ। ਉਥੇ ਹੀ ਇਸ ਖ਼ਬਰ ਨੂੰ ਲੈ ਕੇ ਸੋਸ਼ਲ ਮੀਡੀਆ ਉਪਰ ਰਾਖੀ ਸਾਵੰਤ ਵੱਲੋਂ ਇਕ ਵੀਡੀਉ ਜਾਰੀ ਕੀਤੀ ਗਈ ਹੈ। ਵੀਡੀਉ ਵਿੱਚ ਉਸ ਨੇ ਕਿਹਾ ਹੈ ਕਿ ਉਹ ਘਰ ਵਿਚ ਹੀ ਹੈ ਕਿਤੇ ਵੀ ਬਾਹਰ ਨਹੀਂ ਜਾ ਰਹੀ। ਉਥੇ ਹੀ ਉਸ ਨੇ ਸਿਧਾਰਥ ਸ਼ੁਕਲਾ ਦੀ ਮੌਤ ਨੂੰ ਲੈ ਕੇ ਵੀ ਖੁਲਾਸਾ ਕੀਤਾ ਹੈ ਕਿ ਉਸ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਨਹੀਂ ਹੋ ਸਕਦੀ। ਇਸ ਬਾਰੇ ਕਪੂਰ ਹਸਪਤਾਲ ਦੇ ਡਾਕਟਰਾਂ ਨੂੰ ਸਚਾਈ ਦੱਸਣੀ ਚਾਹੀਦੀ ਹੈ। ਉਸ ਨੇ ਕਿਹਾ ਕਿ ਜਿਸ ਦਿਨ ਸਿਧਾਰਥ ਦੀ ਮੌਤ ਹੋਈ ਹੈ। ਉਸ ਰਾਤ ਪਹਿਲਾਂ ਉਸ ਦੀ ਕਿਸੇ ਨਾਲ ਲੜਾਈ ਹੋਈ ਸੀ ਅਤੇ ਉਸ ਦੀ ਬੀਐੱਮਡਬਲਿਊ ਗੱਡੀ ਦਾ ਸ਼ੀਸ਼ਾ ਵੀ ਤੋੜਿਆ ਗਿਆ ਸੀ। ਜਿਸ ਕਾਰਨ ਸਿਧਾਰਥ ਰਾਤ ਸਮੇ ਲੇਟ ਘਰ ਆਇਆ ਸੀ ਅਤੇ ਗੁੱਸੇ ਵਿੱਚ ਸੀ। ਉਹ ਕਿਸੇ ਨੂੰ ਮਿਲਣ ਗਿਆ ਸੀ ? ਉੱਥੇ ਹੀ ਉਸ ਵੱਲੋਂ ਰਾਤ ਦੇ ਤਿੰਨ ਵਜੇ ਕਿਹਾ ਗਿਆ ਸੀ ਕਿ ਉਸ ਦੀ ਸਿਹਤ ਠੀਕ ਨਹੀਂ ਹੈ ਜਿਸ ਤੋਂ ਬਾਅਦ ਉਸ ਵੱਲੋਂ ਕੋਈ ਦਵਾਈ ਲਈ ਗਈ ਸੀ। ਹੁਣ ਇਸ ਗੱਲ ਦਾ ਪਤਾ ਨਹੀਂ ਚੱਲ ਰਿਹਾ ਕਿ ਉਸ ਵੱਲੋਂ ਕਿਹੜੀ ਦਵਾਈ ਲਈ ਗਈ ਸੀ। ਇਸ ਸਭ ਦੀ ਪੁਸ਼ਟੀ ਤਾਂ ਪੋਸਟਮਾਰਟਮ ਕਰਨ ਵਾਲੇ ਡਾਕਟਰ ਹੀ ਕਰ ਸਕਦੇ ਹਨ। ਰਾਖੀ ਸਾਵੰਤ ਦੇ ਇਸ ਬਿਆਨ ਉਤੇ ਲੋਕ ਆਪਣੀ ਵੱਖਰੀ ਵੱਖਰੀ ਪ੍ਰਤੀਕਿਰਿਆ ਦੇ ਰਹੇ ਹਨ।

Google search engine

LEAVE A REPLY

Please enter your comment!
Please enter your name here