ਸਾਬਕਾ DGP ਸੁਮੇਧ ਸੈਣੀ ਵਿਰੁੱਧ ਇਕ ਹੋਰ FIR

Date:

Share post:

ਚੰਡੀਗੜ੍ਹ : ਵਿਜੀਲੈਂਸ ਪੁਲਿਸ ਮੁਹਾਲੀ ਵਲੋਂ ਸਾਬਕਾ DGP ਸੁਮੇਧ ਸੈਣੀ ਵਿਰੁੱਧ FIR ਦਰਜ ਕੀਤੀ ਗਈ ਸੀ ਅਤੇ ਇਸ ਸਬੰਧ ਵਿਚ ਅੱਜ ਵਿਜੀਲੈਂਸ ਪੁਲਿਸ ਵੱਲੋਂ ਸੁਮੇਧ ਸਿੰਘ ਸੈਣੀ ਨੂੰ ਪੇਸ਼ ਕਰਨ ਲਈ ਮੁਹਾਲੀ ਦੀ ਅਦਾਲਤ ‘ਚ ਲਿਜਾਇਆ ਗਿਆ ਹੈ। ਦੱਸ ਦਈਏ ਕਿ ਪੁਲਿਸ ਵਲੋਂ ਸੈਣੀ ਦਾ 7 ਦਿਨ ਦਾ ਪੁਲੀਸ ਰਿਮਾਂਡ ਵੀ ਮੰਗਿਆ ਜਾਵੇਗਾ। ਸੈਣੀ ਵਿਰੁੱਧ ਵਿਜੀਲੈਂਸ ਪੁਲਿਸ ਮੁਹਾਲੀ ਵਿੱਚ ਐਫਆਈਆਰ ਨੰਬਰ 11 ਦਰਜ ਕੀਤੀ ਗਈ ਹੈ, ਜਿਸ ਵਿੱਚ ਇਮੀਗ੍ਰੇਸ਼ਨ ਏਜੰਸੀ WICS ਦੇ ਮਾਲਕ ਦਵਿੰਦਰ ਸਿੰਘ ਸੰਧੂ ਵੱਲੋਂ ਨਾਜਾਇਜ਼ ਕਲੋਨੀਆਂ ਉਸਾਰੇ ਜਾਣ ਦੇ ਮਾਮਲੇ ਸਬੰਧੀ ਜ਼ਿਕਰ ਹੈ। ਇਸੇ ਮਾਮਲੇ ਵਿੱਚ ਸੁਮੇਧ ਸਿੰਘ ਸੈਣੀ ਦੀ ਮਿਲੀ ਭੁਗਤ ਕਾਰਨ ਉਨ੍ਹਾਂ ਵਿਰੁੱਧ ਵੀ ਇਹ ਪਰਚਾ ਦਰਜ ਹੋਇਆ ਹੈ। ਪਰਚੇ ਵਿੱਚ ਸੁਮੇਧ ਸਿੰਘ ਸੈਣੀ ਦਾ ਨਾਮ ਬਾਅਦ ਵਿਚ ਦਰਜ ਕੀਤਾ ਗਿਆ ਜਿਸ ਕਾਰਨ ਬੀਤੀ ਰਾਤ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

LEAVE A REPLY

Please enter your comment!
Please enter your name here

spot_img

Related articles

ਪੰਜਾਬ ਸਰਕਾਰ ਦੀ ਸਾਜ਼ਿਸ਼ ਸੀ ਜਿਸ ਤਹਿਤ ਪ੍ਰਧਾਨ ਮੰਤਰੀ ਮੋਦੀ ਨੂੰ ਰੋਕਿਆ ਗਿਆ: Anil Vij

ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ Anil Vij ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਉਲੰਘਣ 'ਤੇ ਕਿਹਾ...

ਫਿਰੋਜ਼ਪੁਰ ਪੁਲਿਸ ਨੇ ਛੇ ਘੰਟਿਆਂ ਵਿੱਚ ਅਗਵਾ (kidnap) ਹੋਏ ਬੱਚੇ ਨੂੰ ਪਰਿਵਾਰ ਨਾਲ ਲੱਭਿਆ

ਸੀਨੀਅਰ ਪੁਲਿਸ ਕਪਤਾਨ (ਐਸ.ਐਸ.ਪੀ.) ਡਾ: ਨਰਿੰਦਰ ਭਾਰਗਵ ਦੀ ਅਗਵਾਈ (kidnaped) ਹੇਠ ਫ਼ਿਰੋਜ਼ਪੁਰ ਪੁਲਿਸ ਨੇ ਬੁੱਧਵਾਰ ਨੂੰ 16 ਸਾਲ...

ਪਿੰਡ ਬਾਬਰਪੁਰ ਦਾ ਹਾਈ ਸਕੂਲ ਬਣਿਆ ਸੀਨੀਅਰ ਸੈਕੰਡਰੀ ਸਕੂਲ

ਮਲੌਦ : ਪਿਛਲੇ ਲੰਮੇ ਸਮੇਂ ਤੋਂ ਪਿੰਡ ਬਾਬਰਪੁਰ ਤੇ ਆਸ-ਪਾਸ ਦੇ ਪਿੰਡ ਵਾਸੀਆਂ ਵਲੋਂ ਮੰਗ ਕੀਤੀ ਜਾ ਰਹੀ...

ਭਾਰਤ ਚ ਕੋਰੋਨਾ (Corona) ਮਰੀਜਾਂ ਦੀ ਗਿਣਤੀ ਵਧੀ

ਕੇਂਦਰੀ ਸਿਹਤ ਮੰਤਰਾਲੇ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤ ਵਿੱਚ ਇੱਕ ਦਿਨ ਵਿੱਚ 1,41,986 ਨਵੇਂ ਕੋਰੋਨਾ ਵਾਇਰਸ (...