ਸਾਬਕਾ ਰਾਸ਼ਟਰਪਤੀ ਜੈਕਬ ਜ਼ੁਮਾ ਨੂੰ ਜੇਲ੍ਹ ਭੇਜਣ ਮਗਰੋਂ ਹਾਲਾਤ ਵਿਗੜੇ

0
15

ਜੌਹਾਨਸਬਰਗ : ਦੱਖਣੀ ਅਫ਼ਰੀਕਾ ਵਿਚ ਸਾਬਕਾ ਰਾਸ਼ਟਰਪਤੀ ਜੈਕਬ ਜ਼ੁਮਾ ਨੂੰ ਜੇਲ੍ਹ ਭੇਜਣ ਮਗਰੋਂ ਲੁੱਟਖੋਹ,ਅੱਗ ਲਾਉਣ ਅਤੇ ਹਿੰਸਕ ਘਟਨਾਵਾਂ ਸ਼ੁਰੂ ਹੋ ਗਈਆਂ ਹਨ ਜਿਸ ਦੇ ਚਲਦਿਆਂ ਹਾਲਾਤ ਬਹੁਤ ਖਰਾਬ ਹੋ ਗਏ ਹਨ। ਦੱਸ ਦਈਏ ਕਿ ਮੰਗਲਵਾਰ ਨੂੰ ਜ਼ੁਮਾ ਸਮਰਥਕਾਂ ਨੇ ਕਈ ਸ਼ਾਪਿੰਗ ਮਾਲ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਪਿਛਲੇ ਪੰਜ ਦਿਨਾਂ ਤੋਂ ਜਾਰੀ ਇਸ ਹਿੰਸਾ ਵਿਚ ਹੁਣ ਤੱਕ 72 ਲੋਕ ਮਾਰੇ ਗਏ ਹਨ ਅਤੇ ਸੈਂਕੜੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਹਿੰਸਾ ਦੀ ਲਪੇਟ ਵਿਚ ਜੌਹਨਸਬਰਗ ਅਤੇ ਡਰਬਨ ਜਿਹੇ ਸ਼ਹਿਰ ਵੀ ਆ ਗਏ ਹਨ। ਮੀਡੀਆ ਵਿਚ ਆਈ ਖ਼ਬਰਾਂ ਮੁਤਾਬਕ ਦੱਖਣੀ ਅਫ਼ਰੀਕਾ ਵਿਚ ਇਹ ਪਿਛਲੇ ਕੁਝ ਦਹਾਕਿਆਂ ਵਿਚ ਸਭ ਤੋਂ ਭਿਆਨਕ ਹਿੰਸਾ ਹੈ। ਪੁਲਿਸ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਜ਼ਿਆਦਾਤਰ ਲੋਕ ਦੁਕਾਨਾਂ ਵਿਚ ਲੁੱਟਖੋਹ ਦੌਰਾਨ ਭਗਦੜ ਕਾਰਨ ਮਾਰੇ ਗਏ। ਇਸ ਦੇ ਨਾਲ ਹੀ ਸਭ ਤੋਂ ਜ਼ਿਆਦਾ ਹਿੰਸਾ ਗਾਉਤੇਂਗ ਅਤੇ ਕਵਾਜੁਲੁ ਨਟਾਲ ਸੂਬਿਆਂ ਵਿਚ ਹੋ ਰਹੀ ਹੈ। ਹਿੰਸਾ ਪ੍ਰਭਾਵਤ ਇਲਾਕਿਆਂ ਵਿਚ ਪੁਲਿਸ ਅਤੇ ਸੈਨਾ ਦੀ ਅਸ਼ਾਂਤੀ ਰੋਕਣ ਦੀ ਕੋਸ਼ਿਸ਼ ਜਾਰੀ ਹੈ।

Google search engine

LEAVE A REPLY

Please enter your comment!
Please enter your name here