ਸਾਕੀਨਾਕਾ ਰੇਪ ਕੇਸ ‘ਮਨੁੱਖਤਾ ’ਤੇ ਧੱਬਾ’ : ਊਧਵ ਠਾਕਰੇ

0
4

ਮੁੰਬਈ : ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਮੁੰਬਈ ਦੇ ਸਾਕੀਨਾਕਾ ’ਚ ਬੀਤੇ ਦਿਨੀ ਇੱਕ ਔਰਤ ਨਾਲ ਹੋਏ ਜਿਸਮਾਨੀ ਸ਼ੋਸ਼ਣ ਅਤੇ ਕਤਲ ਨੂੰ ‘ਮਨੁੱਖਤਾ ’ਤੇ ਧੱਬਾ’ ਕਰਾਰ ਦਿੱਤਾ ਅਤੇ ਮਾਮਲੇ ’ਚ ਤੁਰਤ ਸੁਣਵਾਈ ਦਾ ਵਾਅਦਾ ਕੀਤਾ। ਠਾਕਰੇ ਨੇ ਕਿਹਾ ਕਿ ਅਪਰਾਧੀ ਨੂੰ ਸਖ਼ਤ ਸਜ਼ਾ ਦਿਵਾਈ ਜਾਵੇਗੀ।ਉਨ੍ਹਾਂ ਨੇ ਇਕ ਬਿਆਨ ’ਚ ਕਿਹਾ, ‘‘ਮਾਮਲੇ ਦੀ ਸੁਣਵਾਈ ਤੇਜ਼ੀ ਨਾਲ ਹੋਵੇਗੀ ਅਤੇ ਅੱਜ ਦਮ ਤੋੜਨ ਵਾਲੀ ਪੀੜਤਾ ਨੂੰ ਨਿਆਂ ਮਿਲੇਗਾ।’’
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਰਾਜ ਦੇ ਗ੍ਰਹਿ ਮੰਤਰੀ ਦਿਲੀਪ ਵਾਲਸੇ ਪਾਟਿਲ ਅਤੇ ਮੁੰਬਈ ਦੇ ਪੁਲਿਸ ਕਮਿਸ਼ਨਰ ਹੇਮੰਤ ਨਾਗਰਾਲੇ ਨਾਲ ਮਾਮਲੇ ’ਤੇ ਚਰਚਾ ਕੀਤੀ ਹੈ। ਉਨ੍ਹਾਂ ਕਿਹਾ, ‘‘ਮੈਂ ਅਧਿਕਾਰੀਆਂ ਨੂੰ ਮਾਮਲੇ ਦੀ ਜਾਂਚ ’ਚ ਤੇਜ਼ੀ ਲਿਆਉਣ ਦਾ ਨਿਰਦੇਸ਼ ਦਿੱਤਾ।’’

Google search engine

LEAVE A REPLY

Please enter your comment!
Please enter your name here