ਸਲਮਾਨ ਦੇ ਫੈਨਜ਼ ਲਈ ਖੁਸ਼ਖਬਰੀ, ਜਲਦੀ ਹੀ ਆਵੇਗੀ ਬਜਰੰਗੀ ਭਾਈਜਾਨ 2

1
66

ਹੈਦਰਾਬਾਦ : ਸਲਮਾਨ ਖਾਨ ਅਤੇ ਕਰੀਨਾ ਕਪੂਰ ਖਾਨ ਦੀ ‘ਬਜਰੰਗੀ ਭਾਈਜਾਨ’ ਇਕ ਅਜਿਹੀ ਫਿਲਮ ਰਹੀ ਹੈ ਜਿਸ ਨੂੰ ਭਾਰਤੀ ਸਿਨੇਮਾ ਦੀਆਂ ਸਰਬੋਤਮ ਫਿਲਮਾਂ ਵਿਚ ਗਿਣਿਆ ਜਾ ਸਕਦਾ ਹੈ। ਦੱਸਣਯੋਗ ਹੈ ਕਿ ਸਾਲ 2015 ਵਿੱਚ ਰਿਲੀਜ਼ ਹੋਈ ਬਜਰੰਗੀ ਭਾਈਜਾਨ ਨੇ ਬਾਕਸ ਆਫਿਸ ਉੱਤੇ 320 ਕਰੋੜ ਰੁਪਏ ਕਮਾਏ ਅਤੇ ਇਸ ਨੂੰ ਦਰਸ਼ਕਾਂ ਦਾ ਅਥਾਹ ਪਿਆਰ ਵੀ ਮਿਲਿਆ। ਹੁਣ ਇਸ ਨੂੰ 6 ਸਾਲ ਪੂਰੇ ਹੋ ਗਏ ਹਨ ਅਤੇ ਪ੍ਰਸ਼ੰਸਕਾਂ ਦੀ ਸਾਲਾਂ ਤੋਂ ਚੱਲੀ ਆ ਰਹੀ ਮੰਗ ਪੂਰੀ ਹੋਣ ਜਾ ਰਹੀ ਹੈ। ਜਾਣਕਾਰੀ ਅਨੁਸਾਰ ਬਹੁਤ ਜਲਦ ਬਜਰੰਗੀ ਭਾਈਜਾਨ 2ਦਰਸ਼ਕਾਂ ਦੇ ਰੂ ਬ ਰੂ ਹੋਵੇਗੀ।
ਵਿਜੇਂਦਰ ਪ੍ਰਸਾਦ ਨੇ ਕਿਹਾ, ‘ਮੈਂ ਬਜਰੰਗੀ ਭਾਈਜਾਨ 2 ਨੂੰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਕੁਝ ਸਮਾਂ ਪਹਿਲਾਂ ਮੈਂ ਸਲਮਾਨ ਨੂੰ ਇਹ ਵਿਚਾਰ ਦੱਸਿਆ ਸੀ ਅਤੇ ਉਹ ਵੀ ਉਤਸ਼ਾਹਿਤ ਹੈ। ਜਦੋਂ ਮੈਂ ਸਲਮਾਨ ਖਾਨ ਨੂੰ ਮਿਲਿਆ, ਮੈਂ ਉਨ੍ਹਾਂ ਨੂੰ ਬਜਰੰਗੀ ਭਾਈਜਾਨ ਦੇ ਸੀਕਵਲ ਬਾਰੇ ਦੱਸਿਆ। ਉਹ ਇਸ ਵਿਚਾਰ ਤੋਂ ਖੁਸ਼ ਹੈ ਅਤੇ ਕਿਹਾ ਕਿ ਇਹ ਇਕ ਵਧੀਆ ਵਿਚਾਰ ਹੈ। ਦੱਸ ਦਈਏ ਕਿ ਸਲਮਾਨ ਖਾਨ ਇਸ ਸਮੇਂ ਕੈਟਰੀਨਾ ਕੈਫ ਨਾਲ ਟਾਈਗਰ 3 ਦੀ ਸ਼ੂਟਿੰਗ ਕਰ ਰਹੇ ਹਨ। ਫਿਲਮ ਦੀ ਗੱਲ ਕਰੀਏ ਤਾਂ ਇਸਦਾ ਨਿਰਦੇਸ਼ਨ ਮਨੀਸ਼ ਸ਼ਰਮਾ ਨੇ ਕੀਤਾ ਹੈ, ਜੋ ਬੈਂਡ ਬਾਜਾ ਬਾਰਾਤ, ਲੇਡੀਜ਼ ਵੀ ਰਿੱਕੀ ਬਹਿਲ, ਸ਼ੁੱਧ ਦੇਸੀ ਰੋਮਾਂਸ ਅਤੇ ਫੈਨ ਵਰਗੀਆਂ ਫਿਲਮਾਂ ਲਈ ਜਾਣਿਆ ਜਾਂਦਾ ਹੈ। ਫਿਲਮ ਵਿੱਚ ਇਮਰਾਨ ਹਾਸ਼ਮੀ ਮੁੱਖ ਖਲਨਾਇਕ ਦੀ ਭੂਮਿਕਾ ਵੀ ਨਿਭਾ ਚੁੱਕੇ ਹਨ ਅਤੇ ਨਿਰਮਾਤਾਵਾਂ ਨੇ ਉਸ ਦੇ ਕਿਰਦਾਰ ਦੀ ਭੂਮਿਕਾ ਨੂੰ ਗੁਪਤ ਰੱਖਿਆ ਹੈ। ਫਿਲਮ ਦੀ ਸ਼ੂਟਿੰਗ ਕਈ ਥਾਵਾਂ ‘ਤੇ ਹੋਵੇਗੀ।

Google search engine

1 COMMENT

LEAVE A REPLY

Please enter your comment!
Please enter your name here