ਸਰਵੇਖਣ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸਿੱਧੀ ਘਟੀ

0
17

ਨਵੀਂ ਦਿੱਲੀ : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸਿੱਧੀ ਵਿੱਚ ਵੱਡੀ ਗਿਰਾਵਟ ਆ ਗਈ ਹੈ। ਪਿਛਲੇ ਇੱਕ ਸਾਲ ਵਿੱਚ ਉਨ੍ਹਾਂ ਦੀ ਪ੍ਰਸਿੱਧੀ 66 ਫੀਸਦੀ ਘਟ ਕੇ 24 ਫੀਸਦੀ ’ਤੇ ਪਹੁੰਚ ਗਈ। ਇਹ ਗੱਲ ਇੰਡੀਆ ਟੂਡੇ ਦੇ ‘ਮੂਡ ਆਫ਼ ਦਿ ਨੇਸ਼ਨ’ ਸਰਵੇਖਣ ਵਿੱਚ ਸਾਹਮਣੇ ਆਈ ਹੈ। ਦਰਅਸਲ, ਇਸ ਸਰਵੇਖਣ ਵਿੱਚ ਪੁੱਛਿਆ ਗਿਆ ਸੀ ਕਿ ਭਾਰਤ ਦਾ ਅਗਲਾ ਪ੍ਰਧਾਨ ਮੰਤਰੀ ਕੌਣ ਹੋਣਾ ਚਾਹੀਦਾ ਹੈ? ਇਸ ਸਰਵੇਖਣ ਦੌਰਾਨ ਅਗਸਤ 2021 ਵਿੱਚ ਸਿਰਫ਼ 24 ਫੀਸਦੀ ਲੋਕਾਂ ਨੇ ਮੋਦੀ ਨੂੰ ਆਪਣੀ ਪਹਿਲੀ ਪਸੰਦ ਦੱਸਿਆ, ਜਦਕਿ ਜਨਵਰੀ 2021 ਵਿੱਚ ਉਹ ਇਸ ਮਾਮਲੇ ਵਿੱਚ 38 ਫੀਸਦੀ ਲੋਕਾਂ ਦੀ ਪਸੰਦ ਸਨ। ਉੱਥੇ ਹੀ ਅਗਸਤ 2020 ਵਿੱਚ ਪ੍ਰਧਾਨ ਮੰਤਰੀ ਦੇ ਅਹੁਦੇ ਲਈ 66 ਫੀਸਦੀ ਲੋਕਾਂ ਨੇ ਨਰਿੰਦਰ ਮੋਦੀ ਨੂੰ ਆਪਣੀ ਪਹਿਲੀ ਪਸੰਦ ਦੱਸਿਆ ਸੀ।

ਦਿਲਚਸਪ ਗੱਲ ਇਹ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਫਾਇਰ ਬ੍ਰਾਂਡ ਨੇਤਾ ਬਣਨ ਮਗਰੋਂ ਮੋਦੀ ਦੀ ਪ੍ਰਸਿੱਧੀ ਭਾਵੇਂ ਘੱਟ ਹੋ ਗਈ ਹੈ, ਪਰ ਉਨ੍ਹਾਂ ਦੀ ਪਾਰਟੀ ਤੇ ਉਨ੍ਹਾਂ ਨਾਲ ਚੰਗੇ ਸਬੰਧ ਰੱਖਣ ਵਾਲੇ ਦੋ ਨੇਤਾਵਾਂ ਦੀ ਪ੍ਰਸਿੱਧੀ ਵਿੱਚ ਵਾਧਾ ਹੋਇਆ ਹੈ। ਸਰਵੇਖਣ ਅਨੁਸਾਰ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਅਗਸਤ 2021 ਵਿੱਚ 11 ਫੀਸਦੀ ਲੋਕਾਂ ਨੇ ਪ੍ਰਧਾਨ ਮੰਤਰੀ ਅਹੁਦੇ ਲਈ ਸਹੀ ਸ਼ਖਸ ਮੰਨਿਆ। ਜਨਵਰੀ 2021 ਵਿੱਚ ਇਹ ਅੰਕੜਾ 10 ਫੀਸਦੀ ਸੀ, ਜਦਕਿ ਅਗਸਤ 2020 ਵਿੱਚ ਸਿਰਫ਼ ਤਿੰਨ ਫੀਸਦੀ ਲੋਕ ਹੀ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਅਹੁਦੇ ਦੇ ਯੋਗ ਮੰਨਦੇ ਸਨ।

ਸਰਵੇਖਣ ਅੱਗੇ ਦੱਸਦਾ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਤੇ ਮੋਦੀ ਸਰਕਾਰ ਵਿੱਚ ਨੰਬਰ-2 ਮੰਨੇ ਜਾਣ ਵਾਲੇ ਅਮਿਤ ਸ਼ਾਹ ਨੂੰ ਅਗਸਤ 2021 ਵਿੱਚ 7 ਫੀਸਦੀ ਲੋਕਾਂ ਨੇ ਪ੍ਰਧਾਨ ਮੰਤਰੀ ਅਹੁਦੇ ਦੇ ਯੋਗ ਸਮਝਿਆ। ਜਨਵਰੀ 2021 ਵਿੱਚ ਇਹ ਅੰਕੜਾ 8 ਫੀਸਦੀ ਸੀ, ਜਦਕਿ ਅਗਸਤ 2020 ਵਿੱਚ ਸਿਰਫ਼ 4 ਫੀਸਦੀ ਲੋਕ ਅਮਿਤ ਸ਼ਾਹ ਨੂੰ ਪ੍ਰਧਾਨ ਮੰਤਰੀ ਵੇਖਣਾ ਚਾਹੁੰਦੇ ਸਨ।

ਵਿਰੋਧੀ ਧਿਰ ਦੇ ਨੇਤਾਵਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਵਿੱਚ ਕਾਂਗਰਸ ਦੇ ਸਾਬਕਾ ਜਨਰਲ ਸਕੱਤਰ ਰਾਹੁਲ ਗਾਂਧੀ ਦੀ ਪ੍ਰਸਿੱਧੀ ਅਗਸਤ 2021 ਵਿੱਚ 10 ਫੀਸਦੀ, ਜਨਵਰੀ 2021 ਵਿੱਚ 7 ਫੀਸਦੀ ਅਤੇ ਅਗਸਤ 2020 ਵਿੱਚ 8 ਫੀਸਦੀ ਸੀ। ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਅਗਸਤ 2021 ਵਿੱਚ 8 ਫੀਸਦੀ ਲੋਕਾਂ ਨੇ ਪ੍ਰਧਾਨ ਮੰਤਰੀ ਦੇ ਤੌਰ ’ਤੇ ਪਹਿਲੀ ਪਸੰਦ ਦੱਸਿਆ। ਜਨਵਰੀ 2021 ਵਿੱਚ ਇਹ ਅੰਕੜਾ 4 ਫੀਸਦੀ ’ਤੇ ਸੀ, ਜਦਕਿ ਅਗਸਤ 2020 ਵਿੱਚ ਸਿਰਫ਼ ਦੋ ਫੀਸਦੀ ਲੋਕਾਂ ਦੀ ਰਾਏ ਵਿੱਚ ਉਹ ਪ੍ਰਧਾਨ ਮੰਤਰੀ ਬਣਨ ਦੇ ਯੋਗ ਸਨ।

ਤੇਜ਼-ਤਰਾਰ ਅਕਸ ਵਾਲੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਦੀ ਪ੍ਰਸਿੱਧੀ ’ਚ ਵੀ ਪਹਿਲਾਂ ਦੇ ਮੁਕਾਬਲੇ ਕਾਫ਼ੀ ਵਾਧਾ ਹੋਇਆ ਹੈ। ਅਗਸਤ 2020 ਵਿੱਚ ਸਿਰਫ਼ 2 ਫੀਸਦੀ ਲੋਕ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਲਈ ਫਿੱਟ ਮੰਨਦੇ ਹਨ, ਪਰ ਜਨਵਰੀ 2021 ਆਉਂਦੇ-ਆਉਂਦੇ ਇਹ ਅੰਕੜਾ ਦੁੱਗਣਾ ਹੋ ਕੇ 4 ਹੋਇਆ ਅਤੇ ਫਿਰ ਅਗਸਤ 2021 ਵਿੱਚ 8 ਫੀਸਦੀ ਹੋ ਗਿਆ।
ਸਰਵੇਖਣ ਦੇ ਹਿਸਾਬ ਨਾਲ ਰਾਹੁਲ ਦੀ ਭੈਣ ਪ੍ਰਿਯੰਕਾ ਗਾਂਧੀ ਦੀ ਪ੍ਰਸਿੱਧੀ ਵਿੱਚ ਹਲਕਾ-ਫੁਲਕਾ ਵਾਧਾ ਹੋਇਆ ਹੈ, ਜਦਕਿ ਉਨ੍ਹਾਂ ਦੀ ਮਾਤਾ ਸੋਨੀਆ ਗਾਂਧੀ ਦੀ ਪ੍ਰਸਿੱਧੀ ਪਹਿਲਾਂ ਦੇ ਮੁਕਾਬਲੇ ਘਟੀ ਹੈ।

Google search engine

LEAVE A REPLY

Please enter your comment!
Please enter your name here