Home LATEST UPDATE ਸਕੂਲ ਖੋਲ੍ਹਣ ਸਬੰਧੀ ਦਿੱਲੀ ਸਰਕਾਰ ਦਾ ਨਵਾਂ ਫੈਸਲਾ

ਸਕੂਲ ਖੋਲ੍ਹਣ ਸਬੰਧੀ ਦਿੱਲੀ ਸਰਕਾਰ ਦਾ ਨਵਾਂ ਫੈਸਲਾ

0
7

ਨਵੀਂ ਦਿੱਲੀ : ਰਾਜਧਾਨੀ ਦਿੱਲੀ ’ਚ 1 ਸਤੰਬਰ ਤੋਂ 9ਵੀਂ ਕਲਾਸ ਤੋਂ ਉੱਪਰ ਦੇ ਸਕੂਲ, ਕਾਲੇਜ ਅਤੇ ਕੋਚਿੰਗ ਸੈਂਟਰ ਖੋਲ੍ਹੇ ਜਾਣਗੇ। ਇਸ ਨੂੰ ਲੈ ਕੇ ਦਿੱਲੀ ਸਰਕਾਰ ਵੱਲੋਂ ਐਸਓਪੀ ਜਾਰੀ ਕਰ ਦਿੱਤਾ ਗਿਆ ਹੈ। ਦੱਸ ਦਈਏ ਕੀ ਦਿੱਲੀ ਸਰਕਾਰ ਦੇ ਐਸਓਪੀ ਦੇ ਮੁਤਾਬਿਕ 1 ਸਤੰਬਰ ਤੋਂ ਖੋਲ੍ਹੇ ਜਾ ਰਹੇ ਸਕੂਲਾਂ ਅਤੇ ਕਾਲਜਾਂ ਵਿੱਚ 50 ਫੀਸਦ ਵਿਦਿਆਰਥੀਆਂ ਦੇ ਨਾਲ ਕਲਾਸਾਂ ਚੱਲਣਗੀਆਂ। ਇਸ ਦੇ ਨਾਲ, ਸਾਰੇ ਸਕੂਲਾਂ ਅਤੇ ਕਾਲਜਾਂ ਵਿੱਚ ਐਮਰਜੈਂਸੀ ਵਰਤੋਂ ਲਈ ਕੁਆਰੰਟੀਨ ਕੇਂਦਰ ਵੀ ਸਥਾਪਤ ਕੀਤੇ ਜਾਣਗੇ। ਦਿੱਲੀ ਡਿਜਾਸਟਰ ਮੈਨੇਜਮੇਂਟ ਅਥਾਰਿਟੀ (DDMA) ਦੀ ਬੈਠਕ ਚ ਇਸ ਗੱਲ ’ਤੇ ਚਰਚਾ ਹੋਈ ਕਿ ਹੁਣ ਜਦਕਿ ਸਾਰੀਆਂ ਗਤੀਵਿਧੀਆਂ ਖੋਲ੍ਹ ਦਿੱਤੀਆਂ ਗਈਆਂ ਹਨ। ਸਿੱਖਿਆ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਆਨਲਾਈਨ ਐਜੁਕੇਸ਼ਨ ਕਦੇ ਵੀ ਆਫਲਾਈਨ ਐਜੁਕੇਸ਼ਨ ਦਾ ਵਿਕਲੱਪ ਨਹੀਂ ਹੋ ਸਕਦੀ। ਇਸ ਗੱਲ ਨੂੰ ਸਾਰੇ ਅਧਿਆਪਕ, ਮਾਹਰ ਅਤੇ ਬੱਚੇ ਮਨਦੇ ਹਨ।ਉਨ੍ਹਾਂ ਨੇ ਕਿਹਾ ਕਿ ਰਾਜਧਾਨੀ ਚ ਸਕੂਲ,ਕੋਚਿੰਗ ਸੈਂਟਰ ਅਤੇ ਕਾਲੇਜ ਦੀ ਗਤੀਵਿਧੀਆਂ ਸ਼ੁਰੂ ਕੀਤੀਆਂ ਜਾਣ।

NO COMMENTS

LEAVE A REPLY

Please enter your comment!
Please enter your name here