ਸ਼ਾਮਲਾਟ ਜ਼ਮੀਨ ਵਿੱਚੋਂ ਖਜੂਰਾਂ ਦੇ ਦੋ ਦਰਖਤ ਪੁੱਟ ਕੇ ਸੁਸਾਇਟੀ ਦੇ ਗੇਟ ਅੱਗੇ ਲਵਾਏ

ਖਰੜ : ਖਰੜ ਦੀ ਛੱਜੂ ਮਾਜਰਾ ਕਾਲੋਨੀ ਵਿੱਚ ਬਣੇ ਨਗਰ ਕੌਂਸਲ ਦੇ ਪਾਰਕ ਲਈ ਮਨਜ਼ੂਰ ਸ਼ੁਦਾ ਸ਼ਾਮਲਾਟ ਜ਼ਮੀਨ ਵਿੱਚ ਲੱਗੇ ਖਜੂਰਾਂ ਦੇ ਦੋ ਦਰਖਤਾਂ ਨੂੰ ਇੱਕ ਵਿਅਕਤੀ ਵਲੋਂ ਜੇ ਸੀ ਬੀ ਮਸ਼ੀਨ ਦੀ ਮਦਦ ਨਾਲ ਪੁੱਟ ਕੇ ਇੱਕ ਕਾਲੋਨੀ ਦੇ ਗੇਟ ਅੱਗੇ ਲਗਾਉਣ ਦਾ ਸਮਾਚਾਰ ਮਿਲਿਆ ਹੈ।
ਸਥਾਨਕ ਵਸਨੀਕਾਂ ਅਨੁਸਾਰ ਇਸ ਪਾਰਕ ਵਿੱਚ ਕਈ ਪ੍ਰਕਾਰ ਦੇ ਬੂਟੇ ਅਤੇ ਖਜ਼ੂਰ ਦੇ ਰੁੱਖ ਲੱਗੇ ਹੋਏ ਹਨ। ਉਨ੍ਹਾਂ ਦੱਸਿਆ ਕਿ ਬੀਤੀ ਸ਼ਾਮ ਕੇ ਦੇ ਵਸਨੀਕ ਇੱਕ ਵਿਅਕਤੀ ਆਪਣੇ ਨਾਲ ਇਕ ਜੇ ਮਸ਼ੀਨ ਲੈ ਕੇ ਆਇਆ ਸੀ। ਉਸ ਨੇ ਸ਼ਾਮਲਾਟ ਜ਼ਮੀਨ ਦੇ ਵਿੱਚ ਲੱਗੇ ਖਜੂਰਾਂ ਦੇ ਦੋ ਦਰੱਖਤ ਪੁੱਟਣ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਦੇ ਆਲੇ ਦੁਆਲੇ ਟੋਏ ਪੁੱਟ ਲਏ।

ਇਸ ਦੌਰਾਨ ਕਮੇਟੀ ਦੀ ਜ਼ਮੀਨ ਵਿੱਚ ਬਣੇ ਵੇਰਕਾ ਮਿਲਕ ਬੂਥ ਦੇ ਮਾਲਕ ਦਵਿੰਦਰ ਕੁਮਾਰ ਅਤੇ ਇੱਥੋਂ ਦੇ ਵਸਨੀਕ ਅਵਤਾਰ ਸਿੰਘ ਨੇ ਇਸਦਾ ਵਿਰੋਧ ਵੀ ਕੀਤਾ ਪਰੰਤੂ ਉਕਤ ਵਿਅਕਤੀ ਨੇ ਉਹਨਾਂ ਦੀ ਗੱਲ ਨਹੀਂ ਸੁਣੀ ਅਤੇ ਸਰਕਾਰੀ ਜਮੀਨ ਵਿੱਚ ਲੱਗੇ ਖਜੂਰ ਦੇ ਦੋ ਦਰੱਖਤ ਪੁੱਟ ਕੇ ਆਪਣੇ ਨਾਲ ਲੈ ਗਿਆ ਅਤੇ ਕੇ ਬੀ 2 ਦੇ ਗੇਟ ਅੱਗੇ ਜਾ ਕੇ ਇਹ ਦਰਖਤ ਲਗਾ ਦਿੱਤੇ ਗਏ।

ਇਸ ਸੰਬੰਧੀ ਛੱਜੂਮਾਜਰਾ ਕਾਲੋਨੀ ਦੇ ਵਸਨੀਕਾਂ ਵਲੋਂ ਐਮ ਕੰਵਰ  ਸੰਧੂ ਨੂੰ ਇੱਕ ਮੰਗ ਪੱਤਰ ਰਾਹੀਂ ਇਸਦੀ ਸ਼ਿਕਾਇਤ ਦਿੱਤੀ ਅਤੇ ਸ੍ਰ ਸੰਧੂ ਨੇ ਮਿਉਂਸਪਲ ਕੌਂਸਲ ਦੇ ਕਾਰਜ ਸਾਧਕ ਅਫਸਰ ਸੰਗੀਤ ਕੁਮਾਰ ਨੂੰ ਇਸ ਸੰਬਧੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ। ਇਸ ਸੰਬੰਧੀ ਕੌਂਸਲ ਦੇ ਕਾਰਜਸਾਧਕ ਅਫਸਰ ਸੰਗੀਤ ਕੁਮਾਰ ਨਾਲ ਸੰਪਰਕ ਕਾਇਮ ਨਹੀਂ ਹੋਇਆ।

Leave a Reply

Your email address will not be published. Required fields are marked *