ਵਿਸ਼ਵ ਸਿਹਤ ਸੰਗਠਨ ਕੋਰੋਨਾ ਦੇ ਡੇਲਟਾ ਵੇਰੀਏਂਟ ਤੋਂ ਚਿੰਤਤ

0
54

ਨਵੀਂ ਦਿੱਲੀ : ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਟੇਡ੍ਰੋਸ ਅਦਹਾਨੋਮ ਗੇਬ੍ਰੇਯੇਸਸ ਨੇ ਚਿਤਾਵਨੀ ਦਿੱਤੀ ਹੈ ਕਿ ਦੁਨੀਆ ਕੋਰੋਨਾ ਮਹਾਮਾਰੀ ਦੇ ਬਹੁਤ ‘ਖਤਰਨਾਕ ਦੌਰ’ ਵਿਚ ਹੈ, ਜਿਸ ਦੇ ਡੈਲਟਾ ਵਰਗੇ ਰੂਪ ਜ਼ਿਆਦਾ ਖਤਰਨਾਕ ਹਨ ਜੋ ਸਮੇਂ ਸਮੇਂ ‘ਤੇ ਬਦਲ ਰਹੇ ਹਨ ਜਿਸ ‘ਤੇ ਲਗਾਤਾਰ ਨਜ਼ਰ ਰੱਖਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੇਸ਼ਾਂ ਦੀ ਘੱਟ ਆਬਾਦੀ ਨੂੰ ਟੀਕੇ ਲੱਗੇ ਹਨ, ਉਥੇ ਹਸਪਤਾਲਾਂ ਵਿਚ ਫਿਰ ਤੋਂ ਮਰੀਜ਼ਾਂ ਦੀ ਗਿਣਤੀ ਵਧਣ ਲੱਗੀ ਹੈ। ਇਕ ਪ੍ਰੈਸ ਮਿਲਣੀ ਦੌਰਾਨ ਉਨ੍ਹਾਂ ਇਹ ਜਾਣਕਾਰੀ ਸਾਂਝੀ ਕੀਤੀ।ਉਨ੍ਹਾਂ ਕਿਹਾ ਕਿ ਡੈਲਟਾ ਰੂਪ ਘੱਟ ਤੋਂ ਘੱਟ 98 ਦੇਸ਼ਾਂ ਵਿਚ ਪਾਇਆ ਗਿਆ ਹੈ ਤੇ ਉਨ੍ਹਾਂ ਦੇਸ਼ਾਂ ‘ਚ ਤੇਜ਼ੀ ਨਾਲ ਫੈਲ ਰਿਹਾ ਹੈ, ਜਿਥੇ ਘੱਟ ਟੀਕਾਕਰਨ ਹੋਇਆ ਹੈ। ਉਨ੍ਹਾਂ ਕਿਹਾ ਕਿ ਜਨ ਸਿਹਤ ਤੇ ਸਮਾਜਿਕ ਉਪਾਅ ਵਰਗੀ ਸਖਤ ਨਿਗਰਾਨੀ, ਜਾਂਚ, ਸ਼ੁੁਰੂਆਤੀ ਪੱਧਰ ‘ਤੇ ਬੀਮਾਰੀ ਦਾ ਪਤਾ ਲਾਉਣਾ, ਇਕਾਂਤਵਾਸ ਤੇ ਮੈਡੀਕਲ ਦੇਖਭਾਲ ਹੁਣ ਵੀ ਅਹਿਮ ਹਨ। ਸ਼੍ਰੀ ਗੇਬ੍ਰੇਯੇਸਸ ਨੇ ਕਿਹਾ ਕਿ ਮਾਸਕ ਲਾਉਣਾ, ਸਮਾਜਿਕ ਦੂਰੀ, ਭੀੜ-ਭੜੱਕੇ ਵਾਲੀਆਂ ਥਾਵਾਂ ਤੋਂ ਬਚਣਾ ਤੇ ਘਰਾਂ ਨੂੰ ਹਵਾਦਾਰ ਰੱਖਣ ਦੀ ਪੂਰੀ ਵਿਵਸਥਾ ਅਹਿਮ ਹੈ। ਉਨ੍ਹਾਂ ਦੁਨੀਆ ਭਰ ਦੇ ਨੇਤਾਵਾਂ ਨੂੰ ਅਪੀਲ ਕੀਤੀ ਕਿ ਇਕੱਠੇ ਮਿਲ ਕੇ ਇਹ ਯਕੀਨੀ ਕਰੋ ਕਿ ਅਗਲੇ ਸਾਲ ਤਕ ਹਰ ਦੇਸ਼ ਦੀ 70 ਫੀਸਦੀ ਆਬਾਦੀ ਨੂੰ ਕੋਰੋਨਾ ਰੋਕੂ ਟੀਕਾ ਲੱਗ ਜਾਵੇ ਤਾਂ ਕਿ ਵਾਇਰਸ ਦੇ ਇਸ ਖਤਰਨਾਕ ਰੂਪ ਨੂੰ ਖਤਮ ਕੀਤਾ ਜਾ ਸਕੇ।

Google search engine

LEAVE A REPLY

Please enter your comment!
Please enter your name here