ਵਿਸ਼ਵ ਦੇ ਦੋ ਦਰਜਨ ਤੋਂ ਵੱਧ ਦੇਸ਼ ‘ਤੇ ਖ਼ਤਰਨਾਕ ‘ਲੈਂਬਡਾ ਵੈਰੀਐਂਟ’ ਦਾ ਪ੍ਰਕੋਪ

0
34

ਨਵੀਂ ਦਿੱਲੀ : ਕੋਵਿਡ-19 ਮਹਾਂਮਾਰੀ ਦੇ ਵੱਖਰੇ ਵੱਖਰੇ ਰੂਪ ਆਲਮੀ ਪੱਧਰ ਤੇ ਲੋਕਾਂ ਨੂੰ ਡਰਾ ਰਹੇ ਹਨ। ਪਹਿਲਾਂ ਡੈਲਟਾ ਵੈਰੀਐਂਟ ਤੇ ਹੁਣ ਕੋਰੋਨਾ ਵਾਇਰਸ ਦਾ ਇਕ ਨਵਾਂ ਰੂਪ ‘ਲੈਂਬਡਾ ਵੈਰੀਐਂਟ’ ਸਾਹਮਣੇ ਆਇਆ ਹੈ। ਦੱਸ ਦਈਏ ਕਿ ਇਹ ਵੈਰੀਐਂਟ ਵਿਸ਼ਵ ਦੇ 30 ਮੁਲਕਾਂ ਵਿਚ ਫੈਲ ਚੁੱਕਾ ਹੈ। ਹਾਲਾਂਕਿ ਭਾਰਤ ਵਿਚ ਹੁਣ ਤਕ ਇਸ ਦਾ ਇਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ।
ਇੰਗਲੈਂਡ ਦੇ ਸਿਹਤ ਮੰਤਰਾਲੇ ਅਨੁਸਾਰ ‘ਲੈਂਬਡਾ ਵੈਰੀਐਂਟ’ ਨਾਮਕ ਇਕ ਨਵਾਂ ਕੋਰੋਨਾ ਵਾਇਰਸ ਸਟ੍ਰੇਨ, ਡੈਲਟਾ ਵੈਰੀਐਂਟ ਦੇ ਮੁਕਾਬਲੇ ਜ਼ਿਆਦਾ ਖ਼ਤਰਨਾਕ ਹੈ। ਪਿਛਲੇ 4 ਹਫ਼ਤਿਆਂ ਵਿਚ 30 ਤੋਂ ਵੱਧ ਮੁਲਕਾਂ ਵਿਚ ਇਸ ਦੇ ਕੇਸ ਮਿਲੇ ਹਨ। ਇਸ ਵੈਰੀਐਂਟ ਦਾ ਪਹਿਲਾ ਮਾਮਲਾ ਪੇਰੂ ਵਿਚ ਦਰਜ ਕੀਤਾ ਗਿਆ ਸੀ। ਇਸ ਨੂੰ ਸੀ.37 ਸਟ੍ਰੇਨ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ।ਪੇਰੂ ਵਿਚ ਮਿਲਿਆ ਕੋਰੋਨਾ ਵਾਇਰਸ ਦਾ ਲੈਂਬਡਾ ਵੈਰੀਐਂਟ ਵਿਸ਼ਵ ਦੇ ਅਲੱਗ-ਅਲੱਗ ਦੇਸ਼ਾਂ ਵਿਚ ਤੇਜ਼ੀ ਨਾਲ ਫੈਲ ਰਿਹਾ ਹੈ। ਰਿਪੋਰਟਾਂ ਮੁਤਾਬਕ ਇਹ ਬਰਤਾਨੀਆ ਸਣੇ ਕਈ ਦੇਸ਼ਾਂ ਨੂੰ ਅਪਣੀ ਲਪੇਟ ਵਿਚ ਲੈ ਚੁੱਕਾ ਹੈ। ਲੈਂਬਡਾ ਵੈਰੀਐਂਟ ਦੇ ਕੈਨੇਡਾ ਵਿਚ 11 ਅਤੇ ਯੂਕੇ ਵਿਚ ਹੁਣ ਤੱਕ 6 ਕੇਸ ਮਿਲੇ ਹਨ। ਰਿਪੋਰਟ ਮੁਤਾਬਕ ਖੋਜਕਰਤਾਵਾਂ ਨੇ ਇਸ ਗੱਲ ਨੂੰ ਲੈ ਕੇ ਚਿੰਤਾ ਜਤਾਈ ਹੈ ਕਿ ਲੈਂਬਡਾ ਵੈਰੀਐਂਟ, ਡੈਲਟਾ ਵੈਰੀਐਂਟ ਦੇ ਮੁਕਾਬਲੇ ਜ਼ਿਆਦਾ ਖ਼ਤਰਨਾਕ ਹੋ ਸਕਦਾ ਹੈ।

Google search engine

LEAVE A REPLY

Please enter your comment!
Please enter your name here