ਸ੍ਰੀ ਆਨੰਦਪੁਰ ਸਾਹਿਬ : ‘ਵਿਰਾਸਤ-ਏ-ਖਾਲਸਾ’ ਪੁੱਜਣ ਵਾਲੇ ਸੈਲਾਨੀਆਂ ਲਈ ਅਹਿਮ ਖਬਰ ਹੈ। ਅਸਲ ‘ਚ 25 ਜਨਵਰੀ ਤੋਂ 31 ਜਨਵਰੀ ਤੱਕ ਛਿਮਾਹੀ ਰੱਖ-ਰਖਾਅ ਲਈ ‘ਵਿਰਾਸਤ-ਏ-ਖਾਲਸਾ’ ਨੂੰ ਸੈਲਾਨੀਆਂ ਲਈ ਬੰਦ ਕੀਤਾ ਜਾ ਰਿਹਾ ਹੈ, ਜਦੋਂ ਕਿ ਪਹਿਲੀ ਫਰਵਰੀ ਤੋਂ ‘ਵਿਰਾਸਤ-ਏ-ਖਾਲਸਾ’ ਸੈਲਾਨੀਆਂ ਲਈ ਆਮ ਵਾਂਗ ਹੀ ਖੁੱਲ੍ਹੇਗਾ। ਇਸ ਦੀ ਪੁਸ਼ਟੀ ਕਰਦੇ ਹੋਏ ਇਕ ਬੁਲਾਰੇ ਨੇ ਦੱਸਿਆ ਕਿ ਮੁੱਖ ਕਾਰਜਕਾਰੀ ਅਫਸਰ ‘ਵਿਰਾਸਤ-ਏ-ਖਾਲਸਾ’ ਮਲਵਿੰਦਰ ਸਿੰਘ ਜੱਗੀ, ਆਈ. ਏ. ਐਸ. ਦੀਆਂ ਹਦਾਇਤਾਂ ਮੁਤਾਬਕ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਛਿਮਾਹੀ ਰੱਖ-ਰਖਾਅ ਲਈ ‘ਵਿਰਾਸਤ-ਏ-ਖਾਲਸਾ’ ਬੰਦ ਰੱਖ ਕੇ ਸਾਰੀ ਮੁਰੰਮਤ ਕਰਨ ਲਈ ਕਿਹਾ ਗਿਆ ਹੈ, ਜੋ ਕਿ ਆਮ ਦਿਨਾਂ ‘ਚ ਸੰਭਵ ਨਹੀਂ ਹੁੰਦੀ ਹੈ। ਇਸ ਲਈ ਦੇਸ਼-ਵਿਦੇਸ਼ ਤੋਂ ਆਪਣਾ ਪ੍ਰੋਗਰਾਮ ਬਣਾ ਕੇ ਆਉਣ ਵਾਲੇ ਸੈਲਾਨੀਆਂ ਨੂੰ ਅਗਾਊਂ ਸੂਚਨਾ ਦੇਣ ਦੇ ਮਕਸਦ ਨਾਲ ਇਹ ਦੱਸਿਆ ਜਾ ਰਿਹਾ ਹੈ ਕਿ ਉਹ ਸਾਰੇ ਪਹਿਲੀ ਫਰਵਰੀ, 2019 ਮੁਤਾਬਕ ਹੀ ਪ੍ਰੋਗਰਾਮ ਬਣਾਉਣ।
Related Posts
ਪੰਜਾਬ ਦੇ ਕਿਸਾਨਾਂ ਨੂੰ ਰਾਹਤ, ਸਰਕਾਰ ਨੇ ਫਸਲ ਕਰਜ਼ਿਆਂ ਦੀ ਲਿਮਟ ਵਧਾਈ
ਚੰਡੀਗੜ੍ਹ— ਡੀਜ਼ਲ ਦੀਆਂ ਵਧਦੀਆਂ ਕੀਮਤਾਂ ਅਤੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਬਜਾਏ ਇਸ ਦੀ ਸਾਂਭ ਸੰਭਾਲ ਲਈ ਪ੍ਰੇਰਨ ਦੇ…
ਸਰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ”ਚ ਹਰ ਪਿੰਡ ”ਚ ਲਾਏਗੀ 550 ਰੁੱਖ : ਸੋਨੀ
ਜਲੰਧਰ : ਪੰਜਾਬ ਦੇ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕਿਹਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ…
ਪੰਜਾਬ ਸਰਕਾਰ ਨੇ ਭੂਮੀਹੀਣ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਦਿੱਤੀ ਵੱਡੀ ਰਾਹਤ
ਚੰਡੀਗੜ੍ਹ- ਪੀ. ਏ. ਸੀ. ਐੱਸ. (ਪ੍ਰਾਇਮਰੀ ਖੇਤੀਬਾੜੀ ਕੋਆਪ੍ਰੇਟਿਵ ਸੁਸਾਇਟੀ) ਦੇ ਮੈਂਬਰ ਖੇਤ ਮਜ਼ਦੂਰਾਂ ਅਤੇ ਭੂਮੀਹੀਣ ਕਿਸਾਨਾਂ ਨੂੰ ਵੱਡੀ ਰਾਹਤ ਪ੍ਰਦਾਨ…