ਵਿਦੇਸ਼ ਗਏ ਪੁਰਾਣੇ ਵਿਦਿਆਰਥੀ ਕੁੱਟ ਰਹੇ ਹਨ ਨੋਟ

0
38

ਆਸਟ੍ਰੇਲੀਆ: ਕੋਰੋਨਾ ਦੇ ਪ੍ਰਕੋਪ ਨੇ ਜਿਥੇ ਕਈਆਂ ਦੇ ਕਾਰੋਬਾਰ ਬੰਦ ਕਰਵਾ ਦਿਤੇ ਹਨ ਅਤੇ ਕਈ ਵਿਦਿਆਰਥੀ ਵਿਦੇਸ਼ ਜਾਣ ਲਈ ਤਰਸ ਰਹੇ ਹਨ ਉਥੇ ਹੀ ਪਹਿਲਾਂ ਤੋਂ ਵਿਦੇਸ਼ ਗਏ ਵਿਦਿਆਰਥੀ ਚੰਗੇ ਨੋਟ ਕੁੱਟ ਰਹੇ ਹਨ। ਇਸ ਦਾ ਇਕ ਕਾਰਨ ਇਹ ਵੀ ਹੈ ਕਿ ਕੋਰੋਨਾ ਵਾਇਰਸ ਕਾਰਨ ਆਸਟ੍ਰੇਲੀਆ ਕਈ ਹੋਰ ਦੇਸ਼ਾਂ ਵੱਲੋਂ ਐਂਟਰੀ ਬੈਨ ਕੀਤੇ ਜਾਣ ਤੋਂ ਬਾਅਦ ਜਿੱਥੇ ਪੜ੍ਹਨ ਲਈ ਵਿਦੇਸ਼ਾਂ ਵਿੱਚ ਜਾਣ ਵਾਲੇ ਭਾਰਤੀ ਵਿਦਿਆਰਥੀ ਮੁਸ਼ਕਲਾਂ ਵਿੱਚ ਫਸ ਗਏ ਹਨ ਉੱਥੇ ਹੀ ਇਨ੍ਹਾਂ ਦੇਸ਼ਾਂ ਵਿਚ ਕਿਰਤੀਆਂ ਦੀ ਘਾਟ ਪੈਦਾ ਹੋ ਗਈ ਹੈ। ਇਥੇ ਇਕ ਤਾਂ ਲੇਬਰ ਦੀ ਘਟ ਪੈਦਾ ਹੋ ਗਈ ਹੈ ਦੂਜਾ ਪਹਿਲਾਂ ਤੋਂ ਇਥੇ ਰਹਿ ਰਹੇ ਵਿਦਿਆਰਥੀ ਆਪਣੀ ਮਜਦੂਰੀ ਜਿ਼ਆਦਾ ਲੈ ਰਹੇ ਹਨ। ਆਸਟ੍ਰੇਲੀਆ ‘ਚ ਇਸ ਵੇਲੇ ਸੰਤਰੇ ਦਾ ਸੀਜ਼ਨ ਦਾ ਚੱਲ ਰਿਹਾ ਹੈ। ਸੰਤਰੇ ਦੇ ਸੀਜ਼ਨ ਕਾਰਨ ਆਸਟਰੇਲੀਆ ਵਿੱਚ ਲੇਬਰ ਦੀ ਵੱਡੀ ਲੋੜ ਹੁੰਦੀ ਹੈ । ਜ਼ਿਆਦਾਤਰ ਭਾਰਤੀ ਵਿਦਿਆਰਥੀ ਆਸਟ੍ਰੇਲੀਆ ਜਾ ਕੇ ਪੜ੍ਹਾਈ ਦੇ ਨਾਲ-ਨਾਲ ਸੰਤਰੇ ਤੋੜਨ ਦਾ ਕੰਮ ਕਰਦੇ ਸਨ। ਪਿਛਲੇ ਦੋ ਸਾਲ ਤੋਂ ਆਸਟ੍ਰੇਲੀਆ ਦੀ ਸਰਕਾਰ ਨੇ ਵੀਜ਼ਾ ਦੇਣ ‘ਤੇ ਰੋਕ ਲਗਾ ਰੱਖੀ ਹੈ। ਇਸ ਕਾਰਨ ਹੁਣ ਆਸਟ੍ਰੇਲੀਆ ‘ਚ ਲੇਬਰ ਦੀ ਘਾਟ ਆਉਣ ਲੱਗੀ ਹੈ। ਆਸਟ੍ਰੇਲੀਆ ‘ਚ ਸੰਤਰੇ ਦੀ ਖੇਤੀ ਕਰਨ ਵਾਲੇ ਇਕ ਕਿਸਾਨਾਂ ਦੱਸਿਆ ਕਿ ਪਹਿਲਾਂ ਭਾਰਤੀ ਵਿਦਿਆਰਥੀ ਉੱਥੇ ਆ ਕੇ ਪੜ੍ਹਾਈ ਦੌਰਾਨ ਸੰਤਰੇ ਤੋੜਨ ਦਾ ਕੰਮ ਕਰ ਲੈਂਦੇ ਸਨ। ਕੁਝ ਵਿਦਿਆਰਥੀਆਂ ਦੇ ਮਾਪੇ ਟੂਰਿਸਟ ਵੀਜ਼ਾ ‘ਤੇ ਉਨ੍ਹਾਂ ਨੂੰ ਮਿਲਣ ਆਉਂਦੇ ਸਨ। ਇਸ ਦੌਰਾਨ ਉਹ ਇੱਥੇ ਲੇਬਰ ਦਾ ਕੰਮ ਕਰ ਲੈਂਦੇ ਸਨ ਪਰ ਪਿਛਲੇ ਦੋ ਸਾਲ ਤੋਂ ਵੀਜ਼ਾ ਬੰਦ ਹੋਣ ਕਾਰਨ ਸੰਤਰੇ ਤੋੜਨ ਲਈ ਲੇਬਰ ਨਹੀਂ ਮਿਲ ਰਹੀ। ਜਿਸ ਕਾਰਨ ਲੇਬਰ ਦੇ ਭਾਅ ਦੁੱਗਣੇ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਭਾਰਤੀ ਵਿਦਿਆਰਥੀ ਜਿਸ ਡੱਬੇ ਨੂੰ ਸੰਤਰੇ ਤੋੜ ਕੇ ਭਰਨ ਲਈ 25 ਡਾਲਰ ਯਾਨੀ ਕਰੀਬ 1400 ਰੁਪਏ ਲੈਂਦੇ ਸਨ। ਉਸੇ ਡੱਬੇ ਲਈ ਹੁਣ ਉਨ੍ਹਾਂ ਨੂੰ 45 ਡਾਲਰ ਯਾਨੀ ਕਰੀਬ 2520 ਰੁਪਏ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਸੰਤਰਾ ਉਤਪਾਦਕਾਂ ਦੀ ਮੰਗ ‘ਤੇ ਸਰਕਾਰ ਨੇ ਨੇਪਾਲ ਤੋਂ ਲੇਬਰ ਬੁਲਾਈ ਹੈ, ਪਰ ਉਸ ਦਾ ਰੇਟ ਵੀ ਕਾਫੀ ਜ਼ਿਆਦਾ ਹੈ।

Google search engine

LEAVE A REPLY

Please enter your comment!
Please enter your name here