ਲੱਖਾਂ ਫੈਨਸ ਦੇ ਦਿਲਾਂ ਦੀ ਧੜਕਣ ਹਾਰਡੀ ਸੰਧੂ ਨੂੰ ਜਨਮਦਿਨ ਮੁਬਾਰਕ

0
11

ਚੰਡੀਗੜ੍ਹ : ਲੱਖਾਂ ਫੈਨਸ ਦੇ ਦਿਲਾਂ ਦੀ ਧੜਕਣ ਹਾਰਡੀ ਸੰਧੂ ਅੱਜ ਆਪਣਾ 35ਵਾਂ ਜਨਮਦਿਨ ਮਨ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਹਾਰਡੀ ਸੰਧੂ ਦਾ ਜਨਮ 6 ਸਤੰਬਰ 1986 ਨੂੰ ਪਟਿਆਲਾ ਵਿੱਚ ਹੋਇਆ ਅਤੇ ਉਨ੍ਹਾਂ ਦਾ ਅਸਲੀ ਨਾਂ ਹਰਦਵਿੰਦਰ ਸਿੰਘ ਸੰਧੂ ਹੈ। ਹਾਰਡੀ ਸੰਧੂ ਦਾ ਪਹਿਲਾ ਗੀਤ ਟਕੀਲਾ ਸ਼ਾਟ ਸੀ ਜਿਸ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ। ਇਸ ਗੀਤ ਨਾਲ ਹੀ ਹਾਰਡੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਹੈ। ਤੁਹਾਨੂੰ ਦੱਸ ਦਈਏ ਕਿ ਹਾਰਡੀ ਸੰਧੂ ਦੇ ਫੇਸਬੁੱਕ ‘ਤੇ ਉਸ ਦੇ 2.6 ਮਿਲੀਅਨ ਫਾਲੋਅਰਜ਼ ਹਨ ਅਤੇ ਉਸ ਦੇ ਇੰਸਟਾਗ੍ਰਾਮ ‘ਤੇ 2.9 ਮਿਲੀਅਨ ਫਾਲੋਅਰਜ਼ ਅਤੇ ਟਵਿੱਟਰ ‘ਤੇ 43.9K ਫਾਲੋਅਰਜ਼ ਹਨ। ਹਾਰਡੀ ਸੰਧੂ ਨੂੰ ਗੀਤ ਟਕੀਲਾ ਸ਼ਾਟ, ਪਹਿਲੀ ਗੋਲੀ, ਕੁੜੀ ਤੂੰ ਪਟਾਕਾ, ਆਸ਼ਕੀ ਤੇ ਲੋਨ, ਸੋਚ, ਜੋਕਰ, ਸਾਹ, ਨਾ ਜੀ ਨਾ, ਹਾਰਨ ਬਲੋ, ਬੈਕਬੋਨ, ਯਾਰ ਨੀ ਮਿਲਿਆ, ਨਾਂਹ ਆਦਿ ਗੀਤਾਂ ਨਾਲ ਸੰਗੀਤ ਇੰਡਸਟਰੀ ਵਿਚ ਪਹਿਚਾਣ ਮਿਲੀ। ਹਾਰਡੀ ਸੰਧੂ ਨੇ ਯਾਰਾਂ ਦਾ ਕੈਚੱਪ ਅਤੇ ਮੇਰਾ ਮਾਹੀ ਐਨ ਆਰ ਆਈ ਆਦਿ ਫਿਲਮ ਵਿਚ ਕੰਮ ਕੀਤਾ ਅਤੇ ਫਿਲਮ ਇੰਡਸਟਰੀ ਵਿਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ।

Google search engine

LEAVE A REPLY

Please enter your comment!
Please enter your name here