ਜੀਰਕਪੁਰ : ਨੇੜਲੇ ਪਿੰਡ ਛੱਤ ਵਿਖੇ ਇਕ ਨੌਜਵਾਨ ਦੀ ਛੇੜਛਾੜ ਤੋਂ ਦੁਖੀ ਆ ਕੇ 14 ਸਾਲਾ ਨਾਬਾਲਿਗ ਲੜਕੀ ਵੱਲੋਂ ਜਹਿਰੀਲੀ ਦਵਾਈ ਨਿਗਲਣ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਦੀ ਸਿਹਤ ਵਿਗੜਨ ਕਾਰਨ ਉਸ ਨੂੰ ਇਲਾਜ ਲਈ ਪਿੰਡ ਦੇ ਹੀ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਹਸਪਤਾਲ ਦੇ ਡਾਕਟਰਾਂ ਵੱਲੋਂ ਮਾਮਲੇ ਦੀ ਸੂਚਨਾ ਨੂੰ ਦੇਣ ਦੇ ਬਾਵਜੂਦ ਪੁਲਿਸ ਵਲੋਂ ਬਿਆਨ ਲੈਣ ਵਿੱਚ ਦੇਰੀ ਕਰਨ ਤੇ ਲੜਕੀ ਦੇ ਵਾਰਸਾਂ ਨੇ ਪੁਲਿਸ ਤੇ ਵੀ ਮਾਮਲੇ ਵਿੱਚ ਢਿੱਲਮੱਠ ਵਰਤਣ ਦਾ ਦੋਸ਼ ਲਾਇਆ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆ 14 ਸਾਲਾਂ ਦੀ ਅੰਜਲੀ ਦੇ ਪਿਤਾ ਮਹੀਵਾਲ ਵਾਸੀ ਪਿੰਡ ਛੱਤ ਨੇ ਦੱਸਿਆ ਕਿ ਉਸਦੀ ਲੜਕੀ ਸੱਤਵੀਂ ਕਲਾਸ ਦੀ ਵਿਦਿਆਰਥਣ ਹੈ। ਉਨ•ਾਂ ਦੇ ਘਰ ਦੇ ਨੇੜੇ ਰਹਿਣ ਵਾਲਾ ਇਕ ਨੌਜਵਾਨ ਬੀਤੇ ਲੰਬੇ ਸਮੇ ਤੋਂ ਉਸ ਦੀ ਲੜਕੀ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਹੈ ਤੇ ਉਸ ਨੂੰ ਰਾਹ ਵਿਚ ਇਕੱਲੀ ਦੇਖ ਕੇ ਉਸ ਨਾਲ ਅਸ਼ਲੀਲ ਹਰਕਤਾਂ ਵੀ ਕਰਦਾ ਹੈ। ਉਸ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇਸ ਮਾਮਲੇ ਨੂੰ ਲੈ ਕੇ ਉਸਦੀ ਲੜਕੀ ਦੀ ਸ਼ਿਕਾਇਤ ਤੇ ਪਿੰਡ ਵਿਚ ਦੋ ਵਾਰ ਪੰਚਾਇਤ ਹੋ ਚੁੱਕੀ ਹੈ ਜਿਸ ਵਿਚ ਲੜਕੇ ਦੇ ਪਿਤਾ ਵੱਲੋਂ ਮੁਆਫ਼ੀ ਮੰਗਣ ਉਨ•ਾਂ ਵਲੋਂ ਲੜਕੇ ਨੂੰ ਮੁਆਫ਼ ਕਰ ਦਿੱਤਾ ਗਿਆ। ਮਹੀਪਾਲ ਨੇ ਦੋਸ਼ ਲਾਇਆ ਕਿ ਬੀਤੀ 18 ਤਰੀਕ ਨੂੰ ਉਸ ਵਲੋਂ ਮੁੜ ਤੋਂ ਅਜਿਹੀ ਹਰਕਤ ਕੀਤੀ ਗਈ ਤੇ ਉਨ•ਾਂ ਨੂੰ ਲੜਕੀ ਨੂੰ ਇੰਨਾ ਧਮਕਾਇਆ ਗਿਆ ਕਿ ਉਨ•ਾ ਦੀ ਲੜਕੀ ਨੇ ਡਰ ਕੇ ਘਰ ਵਿਚ ਕੀੜੇਮਾਰ ਦਵਾਈ ਪੀ ਲਈ ਗਈ। ਲੜਕੀ ਵਲੋਂ ਦਵਾਈ ਨਿਗਲਣ ਦਾ ਪਤਾ ਲੱਗਣ ਤੇ ਉਨ•ਾਂ ਵਲੋਂ ਲੜਕੀ ਨੂੰ ਸਥਾਨਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇਸ ਸਬੰਧੀ ਮਾਮਲੇ ਦੇ ਪੜਤਾਲੀਆ ਅਫਸਰ ਹੌਲਦਾਰ ਭੁਪਿੰਦਰ ਸਿੰਘ ਨੇ ਦਸਿਆ ਕਿ ਡਾਕਟਰਾਂ ਵਲੋਂ ਲੜਕੀ ਨੂੰ ਬਿਆਨ ਦੇਣ ਤੋਂ ਅਨਫਿੱਟ ਕਰਾਰ ਦਿੱਤਾ ਹੈ।ਉਨ•ਾਂ ਦਸਿਆ ਕਿ ਲੜਕੀ ਦੇ ਹੋਸ਼ ਵਿੱਚ ਆਉਣ ਤੋਂ ਬਾਅਦ ਉਸ ਦੇ ਬਿਆਨਾਂ ਦੇ ਅਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
Related Posts
ਸਿਕੱਮ ਵਿੱਚ ਭਾਰਤ-ਚੀਨ ਸੈਨਿਕਾਂ ਦਰਮਿਆਨ ਝੜਪ
ਗੰਗਟੋਕ : ਸਿਕੱਮ ਨੇੜਲੀ ਸਰਹੱਦ ‘ਤੇ ਭਾਰਤ ਅਤੇ ਚੀਨ ਦੇ ਸੈਨਿਕਾਂ ਦਰਮਿਆਨ ਝੜਪ ਦੀ ਖ਼ਬਰ ਪ੍ਰਾਪਤ ਹੋਈ ਹੈ। ਭਾਰਤੀ ਸੈਨਾ…
ਦੁਕਾਨ ਖੋਲ੍ਹਣ ਨੂੰ ਲੈ ਕੇ ਚੱਲੀ ਗੋਲੀ ‘ਚ ਵਿਅਕਤੀ ਦੀ ਮੌਤ, ਤਿੰਨ ਗ੍ਰਿਫ਼ਤਾਰ
ਬੀਤੇ ਦਿਨੀਂ ਕਰਫ਼ਿਊ ਦੌਰਾਨ ਥਾਣਾ ਛੇਹਰਟਾ ਦੇ ਅਧੀਨ ਆਉਂਦੇ ਇਲਾਕਾ ਪਿੰਡ ਕਾਲੇ ਵਿਖੇ ਕਰਿਆਨੇ ਦੀ ਦੁਕਾਨ ਖੋਲ੍ਹਣ ਨੂੰ ਲੈ ਕੇ…
PAU ਦੇ ਕਿਸਾਨ ਮੇਲੇ ਤੇ ਸਨਮਾਨਿਤ ਹੋਣਗੇ ਵੱਖ ਵੱਖ ਤਰ੍ਹਾਂ ਦੀ ਖੇਤੀ ਕਰਨ ਵਾਲੇ ਕਿਸਾਨ
ਲੁਧਿਆਣਾ-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU) ਲੁਧਿਆਣਾ ਜਿੱਥੇ ਕਿਸਾਨਾਂ ਦਾ ਖੇਤੀ ਖੇਤਰ ‘ਚ ਮਾਰਗ ਦਰਸ਼ਨ ਕਰਦੀ ਹੈ, ਉਥੇ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੇ…