ਲੋੜਵੰਦਾਂ ਨੂੰ ਘਰ ਘਰ ਜਾ ਪੈਨਸ਼ਨ ਵੰਡ ਮਨਾਇਆ ਅਪਣਾ ਜਨਮਦਿਨ

ਮੋਹਾਲੀ : ਅੱਜ ਜਦੋਂ ਸਮੁੱਚਾ ਦੇਸ਼ ਕਰੋਨਾ ਵਾਇਰਸ ਵਰਗੀ ਭਿਆਨਕ ਵਿਸ਼ਾਣੂ ਨਾਲ ਜੰਗ ਲੜ ਰਿਹਾ ਹੈ। ਸਮੁੱਚੇ ਦੇਸ਼ ਵਿੱਚ ਤਾਲਾਬੰਦੀ ਤੇ ਕਰਫਿਊ ਦਾ ਮਾਹੌਲ ਹੈ, ਪਰ ਇਸ ਸਮੇਂ ਭਾਰਤ ਸਰਕਾਰ ਦੇ ਅਦਾਰੇ ਸੀ ਐਸ ਸੀ ਵੱਲੋਂ ਵੀਐਲਈ ਦੀ ਸਹਾਇਤਾ ਨਾਲ ਸੰਕਟ ਦੀ ਸਥਿਤੀ ਵਿੱਚ ਸਰਕਾਰ ਦਾ ਪੂਰਾ ਸਾਥ ਦਿੱਤਾ ਜਾ ਰਿਹਾ ਹੈ। ਮੁਸ਼ਕਿਲ ਦੀ ਇਸ ਘੜੀ ਵਿੱਚ ਪੇਂਡੂ ਖੇਤਰਾਂ ਵਿੱਚ ਵੱਸਦੇ ਬੁਢਾਪਾ ਪੈਨਸ਼ਨਰਾਂ, ਵਿਧਵਾ ਪੈਨਸ਼ਨ ਅਤੇ ਅੰਗਹੀਣ ਅਤੇ ਦੂਸਰੇ ਪੈਨਸ਼ਨਰ ਜੋ ਬੈਂਕਾਂ ਵਿੱਚ ਨਹੀਂ ਜਾ ਸਕਦੇ, ਦੂਜਾ ਇਸ ਸਮੇ ਬੈਂਕਾਂ ਵਿੱਚ ਵੀ ਸਮਾਂ ਸੀਮਾ ਨਿਰਧਾਰਿਤ ਹਨ।

ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਮੁਹਾਲੀ ਨੇ ਕਰਫਿਊ ਅਤੇ ਤਾਲਾਬੰਦੀ ਦੀ ਸਥਿਤੀ ਵਿੱਚ ਪਿੰਡਾਂ ਵਿੱਚ ਸੀਐਸਸੀ ਸੈਂਟਰ ਚਲਾ ਰਹੇ ਵੀਐਲਈ ਨੂੰ ਕਰਫਿਊ ਦੌਰਾਨ ਸੇਵਾ ਪ੍ਰਦਾਨ ਕਰਨ ਦੀ ਢਿੱਲ ਦਿੱਤੀ ਗਈ ਹੈ। ਜਿਸ ਸਬੰਧੀ ਜ਼ਿਲ੍ਹਾ ਐੱਸਏਐੱਸ ਨਗਰ ਮੋਹਾਲੀ ਦੇ ਪਹਿਲੇ ਡਿਜੀਟਲ ਪਿੰਡ ਝੰਜੇੜੀ ਦੇ ਵੀਐਲਈ ਤਿਲਕ ਰਾਜ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਮੋਹਾਲੀ ਅਤੇ ਸੀਐਸਸੀ ਜ਼ਿਲ੍ਹਾ ਮੈਨੇਜਰ ਸ਼ਮਿੰਦਰ ਸਿੰਘ ਦੀ ਅਗਵਾਈ ਅਧੀਨ ਉਨ੍ਹਾਂ ਵੱਲੋਂ ਪਿੰਡ ਝੰਜੇੜੀ ਨਿਆਮੀਆਂ, ਟੋਡਰਮਾਜਰਾ ਅਤੇ ਸਵਾੜਾ ਪਿੰਡ ਵਿੱਚ ਗ੍ਰਾਮੀਣ ਬੈਂਕ ਝੰਜੇੜੀ ਅਤੇ ਦੂਸਰੇ ਬੈਕਾਂ ਦੇ ਖਾਤਾ ਧਾਰਕਾਂ ਨੂੰ ਉਨ੍ਹਾਂ ਦੇ ਘਰ ਘਰ ਜਾ ਕੇ ਪੈਨਸ਼ਨ ਵੰਡ ਆਪਣਾ ਜਨਮਦਿਨ ਮਨਾਇਆ।

ਉਨ੍ਹਾਂ ਦੱਸਿਆ ਕਿ ਇਹ ਪੈਨਸ਼ਨ ਸੀਐਸਸੀ ਦੀ ਸਰਵਿਸ ਡਿਜੀਪੇਅ ਦੀ ਸਹਾਇਤਾ ਨਾਲ ਵੰਡੀ ਗਈ। ਜਿਸ ਨਾਲ  ਪਿੰਡਾਂ ਦੇ ਪੈਨਸ਼ਨਰਾਂ ਮੁਸ਼ਕਿਲ ਦੀ ਇਸ ਘੜੀ ਵਿੱਚ ਕੁਝ ਹੱਦ ਤੱਕ ਰਾਹਤ ਮਹਿਸੂਸ ਕੀਤੀ। ਇਸ ਸਬੰਧੀ ਟੋਡਰ ਮਾਜਰਾ ਅਤੇ ਨਿਆਮੀਆਂ ਪਿੰਡ ਦੇ ਸਰਪੰਚ ਸਰਬਜੀਤ ਸਿੰਘ ਤੇ ਜਸਵੀਰ ਸਿੰਘ ਨੇ ਵੀ ਜਿੱਥੇ  ਵੀਐਲਈ ਤਿਲਕ ਰਾਜ ਦੀਆਂ ਵੱਲੋਂ ਦਿੱਤੀਆਂ ਸੇਵਾਵਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉੱਥੇ ਦੂਸਰੇ ਪਿੰਡਾਂ ਦੀ ਗ੍ਰਾਮ ਪੰਚਾਇਤਾਂ ਨੂੰ ਵੀ ਤਿਲਕ ਰਾਜ ਨਾਲ ਸੰਪਰਕ ਕਾਇਮ ਕਰਕੇ ਦੂਸਰੇ ਪਿੰਡਾਂ ਦੇ ਲੋੜਵੰਦਾਂ ਦੀ ਵੱਧ ਤੋਂ ਵੱਧ ਸਹਾਇਤਾ ਹੋ ਸਕੇ।

Leave a Reply

Your email address will not be published. Required fields are marked *