ਦੇਹਰਾਦੂਨ-ਉੱਤਰਾਖੰਡ ਦੇ ਚੰਪਾਵਤ ਜ਼ਿਲ੍ਹੇ ਦੇ ਲੋਹਾਘਾਟ ਇਲਾਕੇ ‘ਚ ਇਕ ਵਾਹਨ ਦੇ ਡੂੰਘੀ ਖੱਡ ‘ਚ ਡਿੱਗ ਜਾਣ ਕਾਰਨ 8 ਲੋਕ ਮਾਰੇ ਗਏ ਤੇ 10 ਹੋਰ ਜ਼ਖ਼ਮੀ ਹੋ ਗਏ | ਚੰਪਾਵਤ ਦੇ ਪੁਲਿਸ ਸੁਪਰਡੈਂਟ ਨੇ ਦੱਸਿਆ ਕਿ ਇਹ ਵਾਹਨ ਉਸ ਸਮੇਂ 300 ਮੀਟਰ ਡੂੰਘੀ ਖੱਡ ‘ਚ ਜਾ ਡਿੱਗਾ ਜਦੋਂ ਇਸ ‘ਤੇ ਸਵਾਰ ਲੋਕ ਇਕ ਮਿ੍ਤਕ ਔਰਤ ਦੀ ਲਾਸ਼ ਨੂੰ ਅੰਤਿਮ ਸੰਸਕਾਰ ਲਈ ਬਾਰਾਕੋਟ ਤੋਂ ਸ਼ਮਸ਼ਾਨ ਘਾਟ ਲਿਜਾ ਰਹੇ ਸਨ | ਇਸ ਹਾਦਸੇ ‘ਚ 6 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ 2 ਹੋਰ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਹਸਪਤਾਲ ‘ਚ ਦਮ ਤੋੜ ਗਏ | ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ‘ਚ 70 ਸਾਲਾਂ ਮਿ੍ਤਕ ਔਰਤ ਦਾ ਪੁੱਤਰ ਵੀ ਸ਼ਾਮਿਲ ਹੈ ਤੇ ਸਭ ਜ਼ਖ਼ਮੀਆਂ ਨੂੰ ਨੇੜੇ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ | ਪੁਲਿਸ ਅਧਿਕਾਰੀ ਨੇ ਹਾਦਸੇ ਦੀ ਵਜ੍ਹਾ ਭਾਰੀ ਮੀਂਹ ਨੂੰ ਦੱਸਿਆ ਹੈ |
Related Posts
ਗ੍ਰੈਜੂਏਸ਼ਨ ਪਾਸ ਲਈ ਇਸ ਵਿਭਾਗ ”ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ
ਨਵੀਂ ਦਿੱਲੀ—ਇੰਡੀਅਨ ਕੌਂਸਲ ਫਾਰ ਐਗਰੀਕਲਚਰ ਰਿਸਰਚ ਅਤੇ ਇੰਡੀਅਨ ਵੈਟਨਰੀ ਰਿਸਰਚ ਇੰਸਟੀਚਿਊਟ (ICAR-IVRI) ਨੇ ਅਸਿਸਟੈਂਟ ਦੇ ਅਹੁਦਿਆਂ ‘ਤੇ ਭਰਤੀਆਂ ਲਈ ਨੋਟੀਫਿਕੇਸ਼ਨ…
ਕੁੱਤੇ ਨੂੰ ਜੱਫੀਆਂ ਪਾਉ, 7000 ਰੁਪਏ ਘਰ ਲੈ ਜਾਉ
ਟੈਕਸਸ— ਜੇਕਰ ਤੁਹਾਨੂੰ ਕੁੱਤਿਆਂ ਨਾਲ ਖੇਡਣਾ ਪਸੰਦ ਹੈ ਤਾਂ ਤੁਹਾਡੇ ਸੁਪਨਿਆਂ ਦੀ ਨੌਕਰੀ ਇੱਥੇ ਨਿਕਲੀ ਹੈ। ਇਕ ਰੈਸਟੋਰੈਂਟ ਕੁੱਤਿਆਂ ਦੇ…
ਆਸਟ੍ਰੇਲੀਆ ਦੀ ਅਰਥਵਿਵਸਥਾ ਵਧਾਉਂਣ ਵਿੱਚ ਭਾਰਤੀ ਪਹਿਲੇ ਨੰਬਰ ਤੇ
ਸਿਡਨੀ— ‘ਆਸਟ੍ਰੇਲੀਆਈ ਬਿਊਰੋ ਆਫ ਸਟੈਟਿਸਟਿਕਸ’ ਨੇ ਇਕ ਰਿਪੋਰਟ ਪੇਸ਼ ਕਰਦਿਆਂ ਕਿਹਾ ਕਿ ਜੂਨ 2018 ‘ਚ ਇੱਥੇ ਭਾਰਤੀਆਂ ਦੀ ਗਿਣਤੀ 5,92,000…