ਰੋਆਇਲ ਐਂਫੀਲਡ ਨੇ ਆਪਣੇ ਜੂਜ਼ਰਸ ਲਈ ਪੇਸ਼ ਕੀਤੀ ਕਲਾਸਿਕ 350

Date:

Share post:

ਨਵੀਂ ਦਿੱਲੀ : ਆਇਸ਼ਰ ਮੋਟਰਸ ਦਾ ਇੱਕ ਹਿੱਸਾ ਮੰਨੀ ਜਾਣ ਵਾਲੀ ਇਸ ਕੰਪਨੀ ਰੋਆਇਲ ਐਂਫੀਲਡ ਨੇ ਕਿਹਾ ਕਿ ਕਲਾਸਿਕ ਨੇ 12 ਸਾਲਾਂ ਵਿੱਚ ਅਤੇ 30 ਲੱਖ ਤੋਂ ਜਿਆਦਾ ਮੋਟਰਸਾਈਕਲਾਂ ਤੋਂ ਬਾਅਦ ਆਪਣੀ ਖੁਦ ਦੀ ਵਿਰਾਸਤ ਦਾ ਨਿਰਮਾਣ ਕੀਤਾ ਹੈ ਅਤੇ ਨਵੀਂ ਕਲਾਸਿਕ 350 ਮਾਰਕੀਟ ਵਿਚ ਉਤਾਰੀ ਹੈ। ਦੱਸ ਦਈਏ ਕਿ ਨਵੀਂ ਕਲਾਸਿਕ 350 ਵਿੱਚ 349 ਸੀਸੀ ਦਾ ਏਅਰ-ਆਇਲ ਕੂਲਡ ਸਿੰਗਲ ਸਿਲੰਡਰ ਇੰਜਨ ਹੈ ਜੋ 20.2 ਬੀ ਐਚ ਪੀ ਦਾ ਪਾਵਰ ਪੈਦਾ ਕਰਦਾ ਹੈ। ਕੰਪਨੀ ਨੇ ਕਿਹਾ ਕਿ ਭਾਰਤ ਅਤੇ ਬ੍ਰਿਟੇਨ ਵਿੱਚ ਰਾਇਲ ਐਨਫੀਲਡ ਦੇ ਦੋ ਤਕਨੀਕੀ ਕੇਂਦਰਾਂ ਦੇ ਡਿਜਾਇਨਰਾਂ ਅਤੇ ਇੰਜੀਨੀਅਰਾਂ ਦੁਆਰਾ ਡਿਜਾਇਨ ਅਤੇ ਵਿਕਸਿਤ ਨਵੀਂ ਕਲਾਸਿਕ 350 ਨੂੰ ਇੱਕ ਸ਼ਾਨਦਾਰ ਅਨੁਭਵ ਵਾਲੀ ਬਾਈਕ ਬਣਾਉਣ ਦੇ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਦੱਸ ਦਈਏ ਕਿ ਨਵੀਂ ਕਲਾਸਿਕ ਦੀ ਕੀਮਤ 1, 84, 374 ਰੁਪਏ ਤੋਂ ਸ਼ੁਰੂ ਹੋਵੇਗੀ। ਆਇਸ਼ਰ ਮੋਟਰਸ ਦੇ ਪ੍ਰਬੰਧ ਨਿਦੇਸ਼ਕ ਸਿੱਧਾਰਥ ਲਾਲ ਨੇ ਕਿਹਾ ਕਿ ਇਸਦੀ ਆਕਰਸ਼ਕ ਡਿਜਾਇਨ ਅਤੇ ਸਾਦਗੀ ਨੇ ਨਿਰਭਰਤਾ ਦੇ ਨਾਲ ਕਲਾਸਿਕ ਨੂੰ ਸੰਸਾਰਿਕ ਲੋਕ ਪ੍ਰਿਅਤਾ ਤੱਕ ਪਹੁੰਚਾ ਦਿੱਤਾ ਅਤੇ ਇਹ ਮੀਡੀਅਮ ਭਾਰ ਵਾਲੇ (250-750 ਸੀਸੀ) ਮੋਟਰਸਾਈਕਲ ਨੂੰ ਫਿਰ ਤੋਂ ਪਰਿਭਾਸ਼ਿਤ ਕਰਨ ਵੱਲ ਅੱਗੇ ਵਧਿਆ। ਉਨ੍ਹਾਂ ਨੇ ਅੱਗੇ ਕਿਹਾ ਕਿ ਸਾਨੂੰ ਵਿਸ਼ਵਾਸ ਹੈ ਕਿ ਨਵੀਂ ਕਲਾਸਿਕ 350 ਇੱਕ ਵਾਰ ਫਿਰ ਤੋਂ ਸੰਸਾਰ ਪੱਧਰ ਉੱਤੇ ਮੱਧ ਸਰੂਪ ਦੇ ਮੋਟਰਸਾਈਕਲ ਸਥਾਨ ਨੂੰ ਫਿਰ ਤੋਂ ਪਰਿਭਾਸ਼ਿਤ ਕਰੇਗੀ। ਰਾਇਲ ਐਨਫੀਲਡ ਦੇ ਕਾਰਜਕਾਰੀ ਨਿਦੇਸ਼ਕ ਬੀ ਗੋਵਿੰਦ ਰਾਜਨ ਨੇ ਕਿਹਾ ਕਿ ਮੀਡੀਅਮ ਭਾਰ ਮੋਟਰਸਾਈਕਲ ‘ਤੇ ਧਿਆਨ ਕੇਂਦਰਿਤ ਕੀਤਾ ਹੈ। ਸਾਨੂੰ ਵਿਸ਼ਵਾਸ ਹੈ ਕਿ ਨਵੀਂ ਕਲਾਸਿਕ 350 ਸਭ ਨੂੰ ਪਸੰਦ ਆਏਗੀ।

LEAVE A REPLY

Please enter your comment!
Please enter your name here

spot_img

Related articles

ਪੰਜਾਬ ਸਰਕਾਰ ਦੀ ਸਾਜ਼ਿਸ਼ ਸੀ ਜਿਸ ਤਹਿਤ ਪ੍ਰਧਾਨ ਮੰਤਰੀ ਮੋਦੀ ਨੂੰ ਰੋਕਿਆ ਗਿਆ: Anil Vij

ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ Anil Vij ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਉਲੰਘਣ 'ਤੇ ਕਿਹਾ...

ਫਿਰੋਜ਼ਪੁਰ ਪੁਲਿਸ ਨੇ ਛੇ ਘੰਟਿਆਂ ਵਿੱਚ ਅਗਵਾ (kidnap) ਹੋਏ ਬੱਚੇ ਨੂੰ ਪਰਿਵਾਰ ਨਾਲ ਲੱਭਿਆ

ਸੀਨੀਅਰ ਪੁਲਿਸ ਕਪਤਾਨ (ਐਸ.ਐਸ.ਪੀ.) ਡਾ: ਨਰਿੰਦਰ ਭਾਰਗਵ ਦੀ ਅਗਵਾਈ (kidnaped) ਹੇਠ ਫ਼ਿਰੋਜ਼ਪੁਰ ਪੁਲਿਸ ਨੇ ਬੁੱਧਵਾਰ ਨੂੰ 16 ਸਾਲ...

ਪਿੰਡ ਬਾਬਰਪੁਰ ਦਾ ਹਾਈ ਸਕੂਲ ਬਣਿਆ ਸੀਨੀਅਰ ਸੈਕੰਡਰੀ ਸਕੂਲ

ਮਲੌਦ : ਪਿਛਲੇ ਲੰਮੇ ਸਮੇਂ ਤੋਂ ਪਿੰਡ ਬਾਬਰਪੁਰ ਤੇ ਆਸ-ਪਾਸ ਦੇ ਪਿੰਡ ਵਾਸੀਆਂ ਵਲੋਂ ਮੰਗ ਕੀਤੀ ਜਾ ਰਹੀ...

ਭਾਰਤ ਚ ਕੋਰੋਨਾ (Corona) ਮਰੀਜਾਂ ਦੀ ਗਿਣਤੀ ਵਧੀ

ਕੇਂਦਰੀ ਸਿਹਤ ਮੰਤਰਾਲੇ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤ ਵਿੱਚ ਇੱਕ ਦਿਨ ਵਿੱਚ 1,41,986 ਨਵੇਂ ਕੋਰੋਨਾ ਵਾਇਰਸ (...