Home LATEST UPDATE ਰੂਸ ਨੇ ਵੈਸਟ ਨਾਈਲ ਵਾਇਰਸ ਦੇ ਫੈਲਣ ਦਾ ਖਦਸ਼ਾ ਜਤਾਇਆ

ਰੂਸ ਨੇ ਵੈਸਟ ਨਾਈਲ ਵਾਇਰਸ ਦੇ ਫੈਲਣ ਦਾ ਖਦਸ਼ਾ ਜਤਾਇਆ

0
10

ਨਵੀਂ ਦਿੱਲੀ : ਰੂਸ ਨੇ ਪੱਤਝੜ ‘ਚ ਵੈਸਟ ਨਾਈਲ ਵਾਇਰਸ ਦੇ ਫੈਲਣ ਦਾ ਖਦਸ਼ਾ ਜਤਾਇਆ ਹੈ। ਘੱਟ ਤਾਪਮਾਨ ਤੇ ਭਾਰੀ ਬਾਰਸ਼ ਦੇ ਚੱਲਦਿਆਂ ਮੱਛਰਾਂ ਲਈ ਅਨੁਕੂਲ ਵਾਤਾਵਰਣ ਤਿਆਰ ਹੁੰਦਾ ਹੈ। ਅਜਿਹਾ ਦੇਖਿਆ ਗਿਆ ਹੈ ਕਿ ਪਤਝੜ ‘ਚ ਵੱਡੀ ਗਿਣਤੀ ‘ਚ ਮੱਛਰ ਇਸ ਤਰ੍ਹਾਂ ਦੇ ਵਾਇਰਸ ਨੂੰ ਲਿਆ ਸਕਦੇ ਹਨ। ਦੱਸ ਦਈਏ ਕਿ ਇਸ ਸਾਲ ਤੇਜ਼ ਬਾਰਸ਼, ਗਰਮ ਤੇ ਲੰਬੀ ਪਰਝੜ ਦੀ ਵਜ੍ਹਾ ਨਾਲ ਮੱਛਰ ਪੈਦਾ ਹੋਣ ਲਈ ਅਨੁਕੂਲ ਮਾਹੌਲ ਮਿਲੇਗਾ। ਰੂਸ ‘ਚ ਹੋਣ ਵਾਲੇ ਵੈਸਟ ਨਾਈਲ ਬੁਖਾਰ ਦਾ 80 ਫੀ ਸਦੀ ਤੋਂ ਜ਼ਿਆਦਾ ਅਸਰ ਦੱਖਣ ਪੱਛਮ ‘ਚ ਦੇਖਿਆ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਇਹ ਇਕ ਵਾਇਰਲ ਬਿਮਾਰੀ ਹੈ। ਜਿੰਨ੍ਹਾਂ ਨੂੰ ਇਹ ਵਾਇਰਲ ਹੁੰਦਾ ਹੈ ਉਨ੍ਹਾਂ ‘ਚ ਆਮ ਤੌਰ ‘ਤੇ ਹਲਕੇ ਲੱਛਣ ਜਾਂ ਕੋਈ ਲੱਛਣ ਨਹੀਂ ਪਾਇਆ ਜਾਂਦਾ। ਇਸ ਦੇ ਲੱਛਣਾਂ ‘ਚ ਬੁਖਾਰ, ਸਿਰਦਰਦ, ਚਮੜੀ ਤੇ ਦਾਣੇ ਤੇ ਲਿੰਫ ਗਲੈਂਡ ‘ਚ ਸੋਜ ਹੁੰਦੀ ਹੈ। ਇਹ ਕੁਝ ਦਿਨਾਂ ਤੋਂ ਲੈਕੇ ਕਈ ਹਫ਼ਤਿਆਂ ਤਕ ਰਹਿ ਸਕਦਾ ਹੈ। ਪਰ ਖੁਦ ਹੀ ਠੀਕ ਹੋ ਜਾਂਦਾ ਹੈ।

NO COMMENTS

LEAVE A REPLY

Please enter your comment!
Please enter your name here