ਰੂਸ ਦਾ ਯਾਤਰੀ ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ, ਯਾਤਰੀਆਂ ਵਿਚ ਬੱਚੇ ਵੀ ਸਨ ਸ਼ਾਮਲ

0
37

ਮਾਸਕੋ : ਰੂਸ ਦੇ ਸੁਦੂਰ ਪੂਰਬੀ ਇਲਾਕੇ ਕਾਮਚਤਕਾ ਵਿੱਚ 28 ਲੋਕਾਂ ਨੂੰ ਲੈ ਕੇ ਜਾ ਰਿਹਾ ਜਹਾਜ਼ ਲਾਪਤਾ ਹੋਣ ਤੋਂ ਬਾਅਦ ਹਾਦਸੇ ਦਾ ਸ਼ਿਕਾਰ ਹੋ ਗਿਆ। ਜਹਾਜ਼ ਦਾ ਮਲਬਾ ਓਖੋਤਸਕ ਸਾਗਰ ਵਿੱਚ ਇੱਕ ਹਵਾਈ ਅੱਡੇ ਤੋਂ ਕਰੀਬ ਪੰਜ ਕਿਲੋਮੀਟਰ ਦੂਰ ਮਿਲਿਆ ਹੈ ਜਿੱਥੇ ਇਸ ਨੂੰ ਉਤਰਨਾ ਸੀ। ਜਾਣਕਾਰੀ ਅਨੁਸਾਰ ਜਹਾਜ਼ ਵਿੱਚ 22 ਯਾਤਰੀ ਅਤੇ ਛੇ ਚਾਲਕ ਦਲ ਦੇ ਮੈਂਬਰ ਸਵਾਰ ਸਨ। ਰਿਪੋਰਟ ਮੁਤਾਬਕ ਜਹਾਜ਼ ਵਿੱਚ ਸਵਾਰ ਕੋਈ ਵੀ ਮੈਂਬਰ ਇਸ ਹਾਦਸੇ ਵਿੱਚ ਬਚ ਨਹੀਂ ਸਕਿਆ। ਰੂਸ ਦੇ ਪ੍ਰਧਾਨ ਮੰਤਰੀ ਨੇ ਹਾਦਸੇ ਦੀ ਜਾਂਚ ਲਈ ਕਮਿਸ਼ਨ ਗਠਤ ਕਰਨ ਦਾ ਹੁਕਮ ਦਿੱਤਾ ਹੈ। ਦੱਸ ਦਈਏ ਕਿ ਇਹ ਜਹਾਜ਼ ਪੈਟਰੋਪਾਵਲੋਵਸਕ-ਕਾਮਚਤਕਾ ਸ਼ਹਿਰ ਤੋਂ ਪਲਾਨਾ ਦੇ ਲਈ ਉਡਾਣ ਭਰ ਰਿਹਾ ਸੀ। ਇਸ ਦੌਰਾਨ ਇਸ ਦਾ ਸੰਚਾਰ ਟੁੱਟਣ ਕਾਰਨ ਰਡਾਰ ਤੋਂ ਇਹ ਗਾਇਬ ਹੋ ਗਿਆ। ਕਾਮਚਤਕਾ ਦੇ ਗਵਰਨਰ ਬਲਾਦੀਮਿਰ ਸੋਲੋਦੋਵ ਨੇ ਦੱਸਿਆ ਕਿ ਜਹਾਜ਼ ਦਾ ਮੁੱਖ ਹਿੱਸਾ ਸਮੁੰਦਰ ਕਿਨਾਰੇ ’ਤੇ ਮਿਲਿਆ ਜਦ ਕਿ ਹੋਰ ਮਲਬਾ ਸਮੁੰਦਰ ਵਿਚ ਮਿਲਿਆ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕਾਂ ਵਿੱਚ ਦੋ ਬੱਚੇ ਵੀ ਸ਼ਾਮਲ ਹਨ ਜਿਨ੍ਹਾਂ ਦੀ ਉਮਰ 12 ਸਾਲ ਤੋਂ ਘੱਟ ਹੈ। ਜਹਾਜ਼ ਏਐਨ-26 ਕਾਮਚਤਕਾ ਐਵੀਏਸ਼ਨ ਐਂਟਰਪ੍ਰਾਈਜ ਕੰਪਨੀ ਨਾਲ ਸਬੰਧਤ ਸੀ, ਜੋ 1982 ਤੋਂ ਸੇਵਾਵਾਂ ਦੇ ਰਿਹਾ ਸੀ। ਕੰਪਨੀ ਦੇ ਡਾਇਰੈਕਟਰ ਅਲੈਕਸੀ ਖਾਬਾਰੋਵ ਨੇ ਦੱਸਿਆ ਕਿ ਜਹਾਜ਼ ਵਿੱਚ ਤਕਨੀਕੀ ਗੜਬੜੀ ਨਹੀਂ ਸੀ।

Google search engine

LEAVE A REPLY

Please enter your comment!
Please enter your name here