Home LATEST UPDATE ਰੂਸ ‘ਚ ਹੈਲੀਕਾਪਟਰ ਹਾਦਸਾਗ੍ਰਸਤ

ਰੂਸ ‘ਚ ਹੈਲੀਕਾਪਟਰ ਹਾਦਸਾਗ੍ਰਸਤ

0
13

ਮਾਸਕੋ : ਰੂਸ ਦੇ ਪੂਰਬ ‘ਚ ਸੈਲਾਨੀਆਂ ਨੂੰ ਲਿਜਾ ਰਹੇ ਇਕ ਹੈਲੀਕਾਪਟਰ ਦੇ ਇਕ ਜਵਾਲਾਮੁਖੀ ਖੱਡ ਵਾਲੀ ਡੂੰਘੀ ਝੀਲ ‘ਚ ਡਿੱਗਣ ਕਾਰਨ ਲਾਪਤਾ 8 ਲੋਕਾਂ ‘ਚੋਂ 3 ਦੀਆਂ ਲਾਸ਼ਾਂ ਬਚਾਅ ਕਰਮਚਾਰੀਆਂ ਨੇ ਸ਼ਨੀਵਾਰ ਨੂੰ ਬਰਾਮਦ ਕਰ ਲਈਆਂ। ਐੱਮ.ਆਈ.-8 ਹੈਲੀਕਾਪਟਰ ਸੰਘਣੇ ਕੋਹਰੇ ‘ਚ ਝੀਲ ਦੇ ਕੰਢੇ ਉਤਰਨ ਦੀ ਕੋਸ਼ਿਸ਼ ‘ਚ ਕਮਚਾਤਕਾ ਪ੍ਰਾਇਦੀਪ ‘ਤੇ ਕੁਰੀਲ ਝੀਲ ‘ਚ ਹਾਸਦਾਗ੍ਰਸਤ ਹੋ ਗਿਆ। ਹੈਲੀਕਾਪਟਰ ‘ਚ 16 ਲੋਕ ਸਵਾਰ ਸਨ। ਅੱਠ ਵਿਅਕਤੀ ਤੇਜ਼ੀ ਨਾਲ ਡੁੱਬਦੇ ਹੈਲੀਕਾਪਟਰ ‘ਚੋਂ ਨਿਕਲਣ ‘ਚ ਸਫਲ ਰਹੇ ਅਤੇ ਕ੍ਰੋਨੋਤਸਕੀ ਕੁਦਰਤੀ ਰਿਜ਼ਰਵ ਦੇ ਰੇਂਜਰਾਂ ਨੇ ਕਿਸ਼ਤੀਆਂ ‘ਚ ਦੁਰਘਟਨਾ ਵਾਲੀ ਥਾਂ ‘ਤੇ ਪਹੁੰਚਣ ਤੋਂ ਬਾਅਦ ਉਨ੍ਹਾਂ ਨੂੰ ਠੰਡੇ ਪਾਣੀ ਨਾਲ ਬਚਾਇਆ। ਰੂਸੀ ਐਮਰਜੈਂਸੀ ਸਥਿਤੀ ਮੰਤਰਾਲਾ ਨੇ ਕਿਹਾ ਕਿ ਉਸ ਦੇ ਕਰਮਚਾਰੀਆਂ ਨੇ ਝੀਲ ਦੇ ਤਲ ਤੋਂ ਹੈਲੀਕਾਪਟਰ ਦੇ ਪਾਇਲਟ ਸਮੇਤ ਤਿੰਨ ਵਿਅਕਤੀਆਂ ਦੀਆਂ ਲਾਸ਼ਾਂ ਨੂੰ ਕੱਢਿਆ, ਜਿਥੇ ਹਾਦਸਾਗ੍ਰਸਤ ਹੈਲੀਕਾਪਟਰ 120 ਮੀਟਰ ਦੀ ਡੂੰਘਾਈ ‘ਚ ਪਿਆ ਸੀ।

NO COMMENTS

LEAVE A REPLY

Please enter your comment!
Please enter your name here