ਰਾਜ ਕੁੰਦਰਾ ਦੀ ਗ੍ਰਿਫ਼ਤਾਰੀ ਮਗਰੋਂ ਵਾਇਰਲ ਹੋਏ 9 ਸਾਲ ਪੁਰਾਣੇ ਟਵਿਟਸ

0
37

ਮੁੰਬਈ: ਬਾਲੀਵੁੱਡ ਐਕਟਰਸ ਸ਼ਿਲਪਾ ਸ਼ੈੱਟੀ ਕੁੰਦਰਾ ਦੇ ਪਤੀ ਰਾਜ ਕੁੰਦਰਾ ਨੂੰ ਕਈ ਗੰਭੀਰ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁੰਬਈ ਕ੍ਰਾਈਮ ਬ੍ਰਾਂਚ ਨੇ ਅਸ਼ਲੀਲ ਫ਼ਿਲਮਾਂ ਬਣਾਉਣ ਦੇ ਦੋਸ਼ ‘ਚ ਰਾਜ ਕੁੰਦਰਾ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਰਾਜ ਕੁੰਦਰਾ ਨਾਲ 11 ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ‘ਤੇ ਅਸ਼ਲੀਲ ਫਿਲਮਾਂ ਬਣਾਉਣ ਦਾ ਦੋਸ਼ ਹੈ। ਉੱਥੇ ਇਨ੍ਹਾਂ ਦੋਸ਼ਾਂ ਵਿਚਕਾਰ ਰਾਜ ਕੁੰਦਰਾ ਦੇ ਪੁਰਾਣੇ ਟਵੀਟਸ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ। ਪੁਰਾਣੇ ਟਵੀਟਸ ‘ਚ ਕੁੰਦਰਾ ਨੇ ਅਡਲਟ ਫ਼ਿਲਮਾਂ ਤੇ ਜਿਸਮਫਰੋਸ਼ੀ ਨੂੰ ਲੈ ਕੇ ਗੱਲਬਾਤ ਕੀਤੀ ਸੀ। ਟਵੀਟ ‘ਚ ਰਾਜ ਕੁੰਦਰਾ ਨੇ ਸਵਾਲ ਕੀਤਾ ਸੀ ਕਿ ਕੈਮਰੇ ਦੇ ਸਾਹਮਣੇ ਅਡਲਟ ਫ਼ਿਲਮ ਬਣਾਉਣ ਲਈ ਕਿਸੇ ਨੂੰ ਭੁਗਤਾਨ ਕਰਨਾ ਕਾਨੂੰਨੀ ਕਿਉਂ ਹੈ ਤੇ ਜਿਸਮਫਰੋਸ਼ੀ ਅਡਲਟ ਫ਼ਿਲਮਾਂ ਤੋਂ ਕਿਵੇਂ ਵੱਖ ਹੈ। ਰਾਜ ਕੁੰਦਰਾ ਨੇ ਇਹ ਸਵਾਲ ਸਾਲ 2012 ‘ਚ ਆਪਣੇ ਅਧਿਕਾਰਤ ਟਵਿਟਰ ਅਕਾਊਂਟ ਰਾਹੀਂ ਕੀਤਾ ਸੀ। ਕੁੰਦਰਾ ਨੇ ਮਈ 2012 ਵਿਚ ਇਸੇ ਤਰ੍ਹਾਂ ਦਾ ਇੱਕ ਹੋਰ ਟਵਿਟ ਕੀਤਾ, ਜਿਸ ਵਿੱਚ ਉਸ ਨੇ ਲਿਖਿਆ, ‘ਭਾਰਤ: ਅਦਾਕਾਰ ਕ੍ਰਿਕਟ ਖੇਡ ਰਹੇ ਹਨ, ਕ੍ਰਿਕਟਰ ਰਾਜਨੀਤੀ ਖੇਡ ਰਹੇ ਹਨ, ਸਿਆਸਤਦਾਨ ਪੋਰਨ ਦੇਖ ਰਹੇ ਹਨ ਤੇ ਪੋਰਨ ਸਟਾਰ ਅਦਾਕਾਰ ਬਣ ਰਹੇ ਹਨ।“ ਸੋਸ਼ਲ ਮੀਡੀਆ ‘ਤੇ ਇਹ ਸਾਰੇ ਟਵਿਟਸ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ।

Google search engine

LEAVE A REPLY

Please enter your comment!
Please enter your name here