ਰਾਜਪੁਰਾ-ਪਿੰਡ ਇਸਲਾਮਪੁਰ ਦੇ ਵਸਨੀਕ ਇਕ ਲੜਕੇ ਨੇ ਆਪਣੇ ਚਾਚੇ ਦੇ ਲੜਕੇ ਦੀ ਦਰਖ਼ਤ ਨਾਲ ਲਟਕਾ ਕੇ ਹੱਤਿਆ ਕਰ ਦਿੱਤੀ | ਸ਼ਹਿਰੀ ਥਾਣੇ ਦੇ ਮੁਖੀ ਇੰਸਪੈਕਟਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਮਿ੍ਤਕ ਦੇ ਪਿਤਾ ਰਘੁਵੀਰ ਸਿੰਘ ਵਾਸੀ ਪਿੰਡ ਇਸਲਾਮਪੁਰ ਨੇ ਪੁਲਿਸ ਨੂੰ ਬਿਆਨ ਦਰਜ ਕਰਵਾਏ ਕਿ ਕੁਝ ਦਿਨ ਪਹਿਲਾਂ ਉਸ ਦੇ ਵੱਡੇ ਲੜਕੇ ਗੁਰਸੇਵਕ ਸਿੰਘ ਨੇ ਆਪਣੇ ਤਾਏ ਦੇ ਲੜਕੇ ਹਰਜੀਤ ਸਿੰਘ ਨੂੰ ਫ਼ੋਨ ‘ਤੇ ਦੱਸਿਆ ਕਿ ਤੇਰੀ ਪਤਨੀ ਦਾ ਚਾਲ-ਚਲਣ ਠੀਕ ਨਹੀਂ ਹੈ ਤੇ ਉਸ ਨੂੰ ਸਮਝਾ ਕੇ ਘਰ ਵਿਚ ਹੀ ਰੱਖ, ਖੇਤਾਂ ‘ਚ ਕੰਮ ਕਰਨ ਨਾ ਭੇਜਿਆ ਕਰ | ਉਸ ਦੇ ਛੋਟੇ ਲੜਕੇ ਪਲਵਿੰਦਰ ਸਿੰਘ ਨੇ ਵੀ ਹਰਜੀਤ ਸਿੰਘ ਨੂੰ ਇਸ ਸਬੰਧੀ ਆਗਾਹ ਕੀਤਾ | ਰਘੁਵੀਰ ਸਿੰਘ ਨੇ ਆਪਣੇ ਬਿਆਨ ‘ਚ ਅੱਗੇ ਦੱਸਿਆ ਕਿ ਉਸ ਦਾ ਲੜਕਾ ਪਲਵਿੰਦਰ ਸਿੰਘ ਅਤੇ ਗੁਰਸੇਵਕ ਸਿੰਘ ਪਲੰਬਰ ਦਾ ਕੰਮ ਕਰਦੇ ਸਨ | ਬੀਤੇ ਦਿਨ ਉਹ ਕਿਸੇ ਦੇ ਘਰ ਕੰਮ ਕਰ ਰਹੇ ਸਨ ਤਾਂ ਦੁਪਹਿਰ 2 ਵਜੇ ਦੇ ਕਰੀਬ ਪਲਵਿੰਦਰ ਸਿੰਘ ਬਿਨਾਂ ਦੱਸੇ ਕਿਤੇ ਚਲਾ ਗਿਆ ਤੇ ਬਾਅਦ ਵਿਚ ਉਸ ਦਾ ਫ਼ੋਨ ਵੀ ਬੰਦ ਹੋ ਗਿਆ ਜਦੋਂ ਰਾਤ ਤੱਕ ਪਲਵਿੰਦਰ ਘਰ ਨਹੀਂ ਆਇਆ ਤਾਂ ਉਸ ਦੀ ਭਾਲ ਕੀਤੀ ਗਈ ਪਰ ਉਸ ਦਾ ਕੋਈ ਪਤਾ ਨਾ ਲੱਗਾ | ਇਸੇ ਦੌਰਾਨ ਹਰਜੀਤ ਸਿੰਘ .ਨੇ ਆਪਣੇ ਰਿਸ਼ਤੇਦਾਰ ਨੂੰ ਫ਼ੋਨ ਕਰ ਕੇ ਦੱਸਿਆ ਕਿ ਪਲਵਿੰਦਰ ਨੂੰ ਗੱਡੀ ਚੜ੍ਹਾ ਦਿੱਤਾ ਹੈ | ਜਿਸ ਉਪਰੰਤ ਅੱਜ ਸਵੇਰੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਮਿਲੀ ਕਿ ਪਲਵਿੰਦਰ ਸਿੰਘ ਦੀ ਹੱਤਿਆ ਕਰ ਦਿੱਤੀ ਗਈ ਹੈ ਤੇ ਉਸ ਦੀ ਲਾਸ਼ ਮੁਕਤ ਪਬਲਿਕ ਸਕੂਲ ਦੇ ਪਿੱਛੇ ਖੇਤਾਂ ‘ਚ ਇਕ ਪੁਰਾਣੇ ਖੂਹ ਦੇ ਨਾਲ ਇਕ ਸ਼ਹਿਤੂਤ ਦੇ ਦਰਖ਼ਤ ਹੇਠਾਂ ਪਈ ਹੈ | ਕੋਲ ਪਈ ਟੁੱਟੀ ਬੈਲਟ ਤੋਂ ਲੱਗਦਾ ਹੈ ਕਿ ਜਿਵੇਂ ਬੈਲਟ ਨਾਲ ਦਰਖ਼ਤ ‘ਤੇ ਲਟਕਾਇਆ ਗਿਆ ਹੋਵੇ ਤੇ ਬੈਲਟ ਟੁੱਟਣ ‘ਤੇ ਲਾਸ਼ ਹੇਠਾਂ ਡਿੱਗ ਗਈ ਹੋਵੇ | ਜਿਸ ‘ਤੇ ਪਰਿਵਾਰ ਦੇ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਤੇ ਪੁਲਿਸ ਨੇ ਜਾ ਕੇ ਮਿ੍ਤਕ ਦੀ ਲਾਸ਼ ਬਰਾਮਦ ਕਰ ਕੇ ਸਿਵਲ ਹਸਪਤਾਲ ਦੇ ਮੁਰਦਾ ਘਰ ਵਿਚ ਰਖਵਾ ਦਿੱਤੀ | ਪੁਲਿਸ ਅਨੁਸਾਰ ਹਰਜੀਤ ਸਿੰਘ ਫਰਾਰ ਹੈ | ਪੁਲਿਸ ਨੇ ਮਿ੍ਤਕ ਦੇ ਪਿਤਾ ਰਘੁਵੀਰ ਸਿੰਘ ਦੇ ਬਿਆਨ ‘ਤੇ ਹਰਜੀਤ ਸਿੰਘ ਿਖ਼ਲਾਫ਼ ਧਾਰਾ 302 ਤਹਿਤ ਕੇਸ ਦਰਜ ਕਰ ਲਿਆ |
Related Posts
ਨਿਊ ਯਾਰਕ ’ਚ ਕੋਰੋਨਾ ਕਰਕੇ ਇੱਕ ਪੰਜਾਬੀ ਸਮੇਤ ਦੋ ਭਾਰਤੀਆਂ ਦੀ ਮੌਤ
ਨਿਊ ਯਾਰਕ ’ਚ ਇੱਕ ਪੰਜਾਬੀ ਸਮੇਤ ਦੋ ਭਾਰਤੀਆਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਪੰਜਾਬੀ…
ਸੋਨਮ ਸਭ ਕੁੱਝ ਗਈ ਭੁੱਲ, ਕੁੱਝ ਨੀ ਹੁੰਦਾ ਹਨੀਮੂਨ ਦੇ ਤੁੱਲ
ਆਨੰਦ ਆਹੂਜਾ ਦੀ ਧਰਮਪਤਨੀ ਅਦਾਕਾਰਾ ਸੋਨਮ ਕਪੂਰ ਅਹੂਜਾ ਨੇ ਜਾਹਨਵੀ ਕਪੂਰ ਨੂੰ ਬੇਨਤੀ ਕੀਤੀ ਹੈ ਕਿ ਉਸ ਦੀਆਂ ਉਸ ਦੇ…
ਕਣਕ ਦੇ ਨਾੜ ਨੂੰ ਅੱਗ ਲਾਉਣ ਦੀ ਸੂਚਨਾ ਮਿਲਣ ’ਤੇ ਡਿਪਟੀ ਕਮਿਸ਼ਨਰ ਖੁਦ ਮੌਕੇ ’ਤੇ ਪੁੱਜੇ
ਬਰਨਾਲਾ : ਕਣਕ ਦੇ ਨਾੜ ਨੂੰ ਅੱਗ ਲਾਉਣ ਵਾਲੇ ਜਿੱਥੇ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ,…