ਰਾਜਧਾਨੀ ਨੂੰ ਮਿਲਿਆ ਦੇਸ਼ ਦਾ ਪਹਿਲਾ ‘ਸਮੋਗ ਟਾਵਰ’

0
13

ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਦੇਸ਼ ਦੇ ਪਹਿਲੇ ‘ਸਮੋਗ ਟਾਵਰ’ ਦਾ ਉਦਘਾਟਨ ਕੀਤਾ ਗਿਆ ਹੈ। ਇਹ ਸਮੋਗ ਟਾਵਰ ਹਵਾ ਸਾਫ਼ ਕਰਨ ਵਾਲੀ ਜਨਤਕ ਆਧੁਨਿਕ ਪ੍ਰਣਾਲੀ ਹੈ। ਇਸ ਦਾ ਉਦਘਾਟਨ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਕੀਤਾ ਹੈ। ਕੇਜਰੀਵਾਲ ਨੇ ਕਿਹਾ ਕਿ ਕਰੀਬ 24 ਫੁੱਟ ਉੱਚਾਈ ਦਾ ਇਹ ਟਾਵਰ ਇਕ ਕਿਲੋਮੀਟਰ ਦੇ ਦਾਇਰੇ ’ਚ ਹਵਾ ਨੂੰ ਸਾਫ਼ ਕਰੇਗਾ, ਜਿਸ ਨਾਲ ਰਾਜਧਾਨੀ ਦਾ ਪ੍ਰਦੂਸ਼ਣ ਦੇ ਪੱਧਰ ’ਚ ਕਮੀ ਆਵੇਗੀ। ਇਹ ਟਾਵਰ ਦਿੱਲੀ ਦੇ ਕਨਾਟ ਪਲੇਸ ’ਚ ਸਥਾਪਤ ਕੀਤਾ ਗਿਆ ਹੈ। ਕੇਜਰੀਵਾਲ ਨੇ ਕਿਹਾ ਕਿ ਜੇਕਰ ਇਹ ਪ੍ਰਯੋਗ ਸਫ਼ਲ ਸਾਬਤ ਹੋਇਆ ਤਾਂ ਹੋਰ ਹਿੱਸਿਆਂ ’ਚ ਵੀ ਅਜਿਹੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਮੌਕੇ ਕੇਜਰੀਵਾਲ ਨੇ ਕਿਹਾ ਕਿ ਪ੍ਰਦੂਸ਼ਣ ਨਾਲ ਲੜਨ ਅਤੇ ਦਿੱਲੀ ਦੀ ਹਵਾ ਸਾਫ਼ ਕਰਨ ਲਈ ਅੱਜ ਦਿੱਲੀ ਵਿਚ ਦੇਸ਼ ਦਾ ਪਹਿਲਾ ਸਮੋਗ ਟਾਵਰ ਲਾਇਆ ਜਾ ਰਿਹਾ ਹੈ। ਇਸ ਸਿਸਟਮ ਨੂੰ ਅਸੀਂ ਅਮਰੀਕਾ ਤੋਂ ਆਯਾਤ ਕੀਤਾ ਹੈ। ਇਹ ਸਮੋਗ ਟਾਵਰ ਦੂਸ਼ਿਤ ਹਵਾ ਨੂੰ ਖਿੱਚੇਗਾ ਅਤੇ ਸਾਫ਼ ਹਵਾ ਨੂੰ ਬਾਹਰ ਛੱਡੇਗਾ। ਇਸ ਦੇ ਅਸਰ ਦਾ ਮੁਲਾਂਕਣ ਆਈ. ਆਈ. ਟੀ. ਦਿੱਲੀ ਅਤੇ ਮੁੰਬਈ ਦੇ ਮਾਹਰਾਂ ਵਲੋਂ ਕੀਤਾ ਜਾਵੇਗਾ। ਉਹ ਇਕ ਮਹੀਨੇ ਦੇ ਅੰਕੜਿਆਂ ਦੇ ਆਧਾਰ ’ਤੇ ਸ਼ੁਰੂਆਤੀ ਅਤੇ ਅਗਲੇ ਦੋ ਸਾਲ ਵਿਚ ਉਸ ਦੇ ਅਸਰ ਬਾਰੇ ਪੂਰੀ ਜਾਣਕਾਰੀ ਦੇਣਗੇ। ਉਨ੍ਹਾਂ ਦੇ ਸੁਝਾਵਾਂ ਦੇ ਆਧਾਰ ’ਤੇ ਅੱਗੇ ਦਾ ਫ਼ੈਸਲਾ ਲਿਆ ਜਾਵੇਗਾ ਕਿ ਇਸ ਤਕਨੀਕ ਨੂੰ ਸ਼ਹਿਰ ਦੇ ਹੋਰ ਹਿੱਸਿਆਂ ਵਿਚ ਸਥਾਪਤ ਕੀਤਾ ਜਾਵੇਗਾ ਜਾਂ ਨਹੀਂ। ਮੁੱਖ ਮੰਤਰੀ ਨੇ ਕਿਹਾ ਕਿ ਉਂਝ ਤਾਂ ਦਿੱਲੀ ਸਰਕਾਰ ਦੀਆਂ ਕੋਸ਼ਿਸ਼ਾਂ ਨਾਲ ਪਹਿਲਾਂ ਦੇ ਮੁਕਾਬਲੇ ਪ੍ਰਦੂਸ਼ਣ ਵਿਚ ਕਮੀ ਆਈ ਹੈ ਪਰ ਇਸ ਅਨੋਖੀ ਕੋਸ਼ਿਸ਼ ਤੋਂ ਬਾਅਦ ਲੋਕਾਂ ਨੂੰ ਹੋਰ ਵੀ ਰਾਹਤ ਮਿਲ ਸਕਦੀ ਹੈ।

Google search engine

LEAVE A REPLY

Please enter your comment!
Please enter your name here