ਰਾਜਧਾਨੀ ਦਿੱਲੀ ਵਿੱਚ ਮਾਨਸੂਨ ਨੇ ਮਚਾਈ ਤਬਾਹੀ

0
4

ਨਵੀਂ ਦਿੱਲੀ : ਦਿੱਲੀ ਵਿਚ ਪੈ ਰਹੇ ਮੀਂਹ ਨੇ ਪੂਰੀ ਰਾਜਧਾਨੀ ਤੋਂ ਇਲਾਵਾ ਅੰਤਰਰਾਸ਼ਟਰੀ ਹਵਾਟੀ ਅੱਡੇ ਨੂੰ ਵੀ ਪੂਰੀ ਤਰ੍ਹਾਂ ਆਪਣੀ ਲਪੇਟ ਵਿਚ ਲੈ ਲਿਆ ਹੈ ਅਤੇ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਦਰਅਸਲ ਪੂਰੇ ਉੱਤਰ ਭਾਰਤ ਪਿਛਲੇ ਤਿੰਨ-ਚਾਰ ਦਿਨਾਂ ਤੋਂ ਮੀਂਹ੍ਹ ਕਾਰਨ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਵੀ ਦੱਖਣ-ਪੱਛਮੀ ਮਾਨਸੂਨ ਤਬਾਹੀ ਮਚਾ ਰਿਹਾ ਹੈ। ਪੈਦਲ ਚੱਲਣ ਵਾਲਿਆਂ ਤੋਂ ਲੈ ਕੇ ਹਵਾਈ ਯਾਤਰਾ ਲਈ ਰਵਾਨਾ ਹੋਏ ਲੋਕਾਂ ਨੂੰ ਭਾਰੀ ਮੀਂਹ ਕਾਰਨ ਹਰ ਖਾਸੀਆਂ ਔਕੜਾਂ ਨਾਲ ਜੂਝਨਾ ਪਿਆ। ਦਿੱਲੀ ‘ਚ ਕਈਂ ਇਲਾਕਿਆਂ ਵਿੱਚ ਹਰ ਪਾਸੇ ਜਲਥਲ ਹੋਇਆ ਦਿਖਾਈ ਦਿੱਤਾ । ਹਵਾਈ ਯਾਤਰਾ ਕਰਨ ਵਾਲੇ ਹਵਾਈ ਅੱਡੇ ਲਈ ਘਰਾਂ ਤੋਂ ਬਾਹਰ ਆਏ ਤਾਂ ਸੜਕਾਂ ‘ਤੇ ਪਾਣੀ ਸੀ, ਜਿਵੇਂ-ਤਿਵੇਂ ਹਵਾਈ ਅੱਡੇ ‘ਤੇ ਪਹੁੰਚੇ ਤਾਂ ਉੱਥੇ ਵੀ ਪਾਣੀ ਹੀ ਪਾਣੀ ਵੇਖ ਲੋਕਾਂ ਦੇ ਹੋਸ਼ ਉੱਡ ਗਏ। ਮੀਂਹ ਦੇ ਪਾਣੀ ਨਾਲ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ (ਆਈਜੀਆਈ) ਏਅਰਪੋਰਟ ਕੰਪਲੈਕਸ ਵਿੱਚ ਵੀ ਪਾਣੀ ਭਰ ਗਿਆ। ਹਵਾਈ ਅੱਡੇ ਦੀ ਐਂਟਰੇਂਸ ਤੋਂ ਇਲਾਵਾ, ਰਨਵੇਅ ਉੱਤੇ ਵੀ ਪਾਣੀ ਭਰ ਗਿਆ ਅਤੇ ਪਾਰਕਿੰਗ ਖੇਤਰ ਵਿੱਚ ਖੜ੍ਹੇ ਜਹਾਜ਼ਾਂ ਦੇ ਪਹੀਏ ਇਸ ਵਿੱਚ ਡੁੱਬੇ ਹੋਏ ਦਿਖਾਈ ਦਿੱਤੇ। ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਲਗਾਤਾਰ ਪੈ ਰਹੇ ਮੀਂਹ੍ਹ ਕਾਰਨ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਟਰਮੀਨਲ-3 ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਿਆ। ਕਈ ਘੰਟਿਆਂ ਦੀ ਸਖ਼ਤ ਮਸ਼ੱਕਤ ਤੋਂ ਬਾਅਦ ਹਵਾਈ ਅੱਡੇ ਦੀ ਸਥਿਤੀ ਆਮ ਵਾਂਗ ਹੋ ਗਈ ਹੈ।

Google search engine

LEAVE A REPLY

Please enter your comment!
Please enter your name here