ਯੂ.ਪੀ. ਦੇ ਸੀ.ਐਮ. ਯੋਗੀ ਅਦਿਤਿਆਨਾਥ ਦੇ ਪਿਤਾ ਆਨੰਦ ਸਿੰਘ ਬਿਸ਼ਟ ਦਾ ਦਿਹਾਂਤ

ਲਖਨਊ: ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਦੇ ਪਿਤਾ ਆਨੰਦ ਸਿੰਘ ਬਿਸ਼ਟ ਦਾ ਦਿਹਾਂਤ ਹੋ ਗਿਆ ਹੈ। ਉਹ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਦਿੱਲੀ ਦੇ ਅਖਿਲ ਭਾਰਤੀ ਆਯੂਰਵਿਗਿਆਨ ਸੰਸਥਾਨ ਵਿੱਚ ਉਨ੍ਹਾਂ ਨੂੰ ਇਲਾਜ ਲਈ ਭਰਤੀ ਕਰਵਾਇਆ ਸੀ। ਯੂ.ਪੀ. ਸਰਕਾਰ ਨੇ ਮੁੱਖ ਮੰਤਰੀ ਦੇ ਪਿਤਾ ਆਨੰਦ ਸਿੰਘ ਬਿਸ਼ਟ ਦੇ ਦਿਹਾਂਤ ਦੀ ਪੁਸ਼ਟੀ ਕੀਤੀ ਹੈ।
ਯੂ.ਪੀ. ਦੇ ਐਡੀਸ਼ਨਲ ਚੀਫ਼ ਸੈਕਟਰੀ (ਗ੍ਰਹਿ) ਅਵਨੀਸ਼ ਅਵਸਥੀ ਨੇ ਦਸਿਆ ਕਿ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਦੇ ਪਿਤਾ ਦਾ ਅੱਜ ਸੁਵਖਤੇ 10.44 ਦੇ ਕਰੀਬ ਸਵਰਗਵਾਸ ਹੋ ਗਿਆ ਹੈ। ਅਸੀਂ ਉਨ੍ਹਾਂ ਦੇ ਚਲਾਣੇ ‘ਤੇ ਅਫ਼ਸੋਸ ਪ੍ਰਗਟ ਕਰਦੇ ਹਾਂ।
ਜ਼ਿਕਰਯੋਗ ਹੈ ਕਿ ਪੌੜੀ ਜ਼ਿਲ੍ਹੇ ਦੇ ਯਮਕੇਸ਼ਵਰ ਨੇ ਪੰਚੂਰ ਪਿੰਡ ਦੇ ਨਿਵਾਸੀ ਆਨੰਦ ਸਿੰਘ ਬਿਸ਼ਟ (89) ਦੀ ਪਿਛਲੇ ਮਹੀਨੇ ਤਬੀਅਤ ਜ਼ਿਆਦਾ ਵਿਗੜ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਦੇ ਐਮਸ ਲਿਆਇਆ ਗਿਆ ਸੀ। ਇਥੇ ਉਨ੍ਹਾਂ ਨੂੰ ਏਬੀ ਵਾਰਡ ਵਿੱਚ ਰਖਿਆ ਗਿਆ ਸੀ। ਗੈਸਟ੍ਰੋ ਵਿਭਾਗ ਦੇ ਡਾਕਟਰ ਵਿਨੀਤ ਆਹੂਜਾ ਦੀ ਟੀਮ ਉਨ੍ਹਾਂ ਦਾ ਇਲਾਜ ਕਰ ਰਹੀ ਸੀ। ਬੀਤੇ ਐਤਵਾਰ ਨੂੰ ਉਨ੍ਹਾਂ ਦੀ ਤਬੀਅਤ ਜ਼ਿਆਦਾ ਖ਼ਰਾਬ ਹੋ ਗਈ ਸੀ।
ਬੀ.ਜੇ.ਪੀ. ਆਗੂ ਜਿਯੋਤੀਰਾਦਿਤਿਆ ਸਿੰਧਿਆ ਨੇ ਮੁੱਖ ਮੰਤਰੀ ਦੇ ਪਿਤਾ ਦੇ ਚਲਾਣੇ ‘ਤੇ ਸ਼ੋਕ ਸੰਦੇਸ਼ ਵਿੱਚ ਕਿਹਾ ਕਿ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆ ਨਾਥ ਜੀ ਦੇ ਪਿਤਾ ਸ੍ਰੀ ਆਨੰਦ ਸਿੰਘ ਬਿਸ਼ਟ ਦੇ ਚਲਾਣਾ ਬਹੁਤ ਦੁਖਦਾਈ ਹੈ। ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਮ੍ਰਿਤਕ ਆਤਮਾ ਨੂੰ ਸ਼ਾਂਤੀ ਪ੍ਰਦਾਨ ਕਰੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖ਼ਸ਼ੇ।

Leave a Reply

Your email address will not be published. Required fields are marked *