ਯੂ.ਪੀ. ਤੋਂ ਲਿਆ ਕੇ ਪੰਜਾਬ ਵੇਚਦੇ ਸੀ ਅਸਲਾ, ਇਵੇਂ ਫੜੇ ਗਏ

0
13

ਮੋਗਾ : ਸੀ.ਆਈ.ਏ. ਸਟਾਫ ਮੋਗਾ ਦੀ ਪੁਲਿਸ ਨੇ ਨਾਕੇਬੰਦੀ ਦੌਰਾਨ ਇਕ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਰੋਕ ਕੇ ਸ਼ੱਕ ਕਾਰਨ ਉਨ੍ਹਾਂ ਦੀ ਤਲਾਸ਼ੀ ਲੈਣ ’ਤੇ ਉਨ੍ਹਾਂ ਕੋਲੋ ਨਾਜਾਇਜ਼ ਅਸਲਾ ਅਤੇ ਕਾਰਤੂਸ ਬਰਾਮਦ ਕੀਤੇ ਹਨ। ਪੁਲਿਸ ਵੱਲੋ ਕਾਬੂ ਕੀਤੇ ਤਿੰਨਾਂ ਨੌਜਵਾਨਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਸੀ.ਆਈ.ਏ. ਸਟਾਫ਼ ਮੋਗਾ ਪੁਲਿਸ ਦੇ ਸਹਾਇਕ ਥਾਣੇਦਾਰ ਵਰਿੰਦਰ ਕੁਮਾਰ ਨੇ ਦਸਿਆ ਕਿ ਉਨ੍ਹਾਂ ਨੇ ਸ਼ੱਕੀ ਪੁਰਸ਼ਾਂ ਦੀ ਤਲਾਸ਼ ’ਚ ਪਿੰਡ ਕੋਕਰੀ ਕਲਾਂ ਦੇ ਕੋਲ ਪੁਲਿਸ ਪਾਰਟੀ ਸਣੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਇਸ ਦੌਰਾਨ ਇਕ ਪਲਸਰ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੂੰ ਰੋਕ ਕੇ ਸ਼ੱਕ ਕਾਰਨ ਉਨ੍ਹਾਂ ਦੀ ਤਲਾਸ਼ੀ ਲੈਣ ’ਤੇ ਉਹਨਾਂ ਕੋਲੋ ਇਕ 32 ਬੋਰ ਦੇਸੀ ਪਿਸਤੋਲ, 3 ਜਿੰਦਾ ਕਾਰਤੂਸ ਅਤੇ ਇਕ 315 ਬੋਰ ਦੇਸੀ ਪਿਸਤੋਲ ਅਤੇ 2 ਜਿੰਦਾ ਕਾਰਤੂਸ ਸਮੇਤ ਇਕ ਪਲਸਰ ਮੋਟਰਸਾਈਕਲ ਨੰਬਰ ਪੀ.ਬੀ.76 ਏ-0766 ਬ੍ਰਾਮਦ ਕੀਤਾ ਗਿਆ। ਪੁਲਿਸ ਨੇ ਬਰਾਮਦ ਕੀਤੇ ਅਸਲੇ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਨੌਜਵਾਨਾਂ ਨੂੰ ਆਪਣੀ ਹਿਰਾਸਤ ਵਿਚ ਲੈ ਲਿਆ, ਜਿਨ੍ਹਾਂ ਦੀ ਪਹਿਚਾਣ ਕਰਮਜੀਤ ਸਿੰਘ ਉਰਫ ਕੰਮਾ, ਧਰਮ ਸਿੰਘ ਉਰਫ ਧਰਮਾਂ ਦੋਨੋ ਭਰਾ ਪੁੱਤਰ ਕੁਲਦੀਪ ਸਿੰਘ ਅਤੇ ਸੁਖਚੈਨ ਸਿੰਘ ਉਰਫ ਸੁੱਖਾ ਪੁੱਤਰ ਭਾਨ ਸਿੰਘ ਵਾਸੀ ਪਿੰਡ ਦੋਲੇਵਾਲਾ ਥਾਣਾ ਕੋਟ ਈਸੇ ਖਾਂ ਦੇ ਰੂਪ ਵਿਚ ਦੱਸੀ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਦੋਨੋ ਭਰਾਵਾਂ ਨੇ ਪੁਲਿਸ ਕੋਲ ਮੰਨਿਆ ਕਿ ਉਹ ਅਸਲਾ ਉੱਤਰ ਪ੍ਰਦੇਸ਼ ਤੋਂ ਖ਼ਰੀਦ ਕੇ ਲਿਆਏ ਹਨ। ਪੁਲਿਸ ਵੱਲੋਂ ਕਾਬੂ ਕੀਤੇ ਨੌਜਵਾਨਾਂ ਖਿਲਾਫ਼ ਥਾਣਾ ਅਜੀਤਵਾਲ ਵਿਖੇ ਅਸਲਾ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। 

Google search engine

LEAVE A REPLY

Please enter your comment!
Please enter your name here