ਯੂਰੋ ਕੱਪ : ਇਟਲੀ ਨੇ ਇੰਗਲੈਂਡ ਨੂੰ ਹਰਾ ਕੇ ਜਿੱਤ ਕੀਤੀ ਆਪਣੇ ਨਾਮ

0
39

ਲੰਡਨ : ਯੂਰੋ ਕੱਪ ਦੇ ਫਾਈਨਲ ਵਿੱਚ ਇਟਲੀ ਨੇ ਇੰਗਲੈਂਡ ਨੂੰ ਹਰਾ ਕੇ ਜਿੱਤ ਦਾ ਸਿਹਰਾ ਆਪਣੇ ਨਾਮ ਕਰ ਲਿਆ ਹੈ। ਦੱਸ ਦਈਏ ਕਿ ਮੈਚ ਦਾ ਫੈਸਲਾ ਪੈਨਲਟੀ ਸ਼ੂਟਆਊਟ ਰਾਹੀਂ ਹੋਇਆ ਜਿਸ ਵਿਚ ਇਟਲੀ ਨੇ ਇੰਗਲੈਂਡ ਨੂੰ 3-2 ਨਾਲ ਹਰਾਇਆ। ਪਹਿਲੇ ਅੱਧ ਵਿਚ ਇੰਗਲੈਂਡ 1-0 ਨਾਲ ਅੱਗੇ ਸੀ ਅਤੇ ਇਟਲੀ ਨੇ ਮੈਚ ਦੇ 67ਵੇਂ ਮਿੰਟ ਵਿਚ ਗੋਲ ਕੀਤਾ। ਜਾਣਕਾਰੀ ਅਨੁਸਾਰ ਨਿਰਧਾਰਤ ਸਮੇਂ ਤੱਕ ਦੋਵੇਂ ਟੀਮਾਂ 1-1 ਨਾਲ ਬਰਾਬਰ ਸਨ। ਦੋਵੇਂ ਟੀਮਾਂ ਵਾਧੂ ਸਮੇਂ ਵਿਚ ਵੀ ਗੋਲ ਨਹੀਂ ਕਰ ਸਕੀਆਂ ਤੇ ਪੈਨਲਟੀ ਸ਼ੂਟਆਊਟ ਰਾਹੀਂ ਇਟਲੀ ਨੇ ਇੰਗਲੈਂਡ ਨੂੰ 3-2 ਨਾਲ ਹਰਾ ਦਿੱਤਾ। ਦੱਸਣਯੋਗ ਹੈ ਕਿ ਇਟਲੀ ਨੇ 1968 ਤੋਂ ਬਾਅਦ ਯੂਰੋਪੀਅਨ ਚੈਂਪੀਅਨਸ਼ਿਪ ਜਿੱਤੀ ਹੈ।

Google search engine

LEAVE A REPLY

Please enter your comment!
Please enter your name here