ਯਾਤਰੀਆਂ ਨਾਲ ਭਰੀ ਬੱਸ ਹੋਈ ਹਾਦਸੇ ਦਾ ਸ਼ਿਕਾਰ

0
16

ਸੋਲਨ : ਮੌਸਮ ਦੀ ਤਬਦੀਲੀ ਕਾਰਨ ਪਿਛਲੇ ਕੁਝ ਦਿਨਾਂ ਤੋਂ ਹਿਮਾਚਲ ਵਿੱਚ ਲਗਾਤਾਰ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ ਹਨ ਜਿਸ ਵਿੱਚ ਕਈਆਂ ਨੂੰ ਆਪਣੀ ਜਾਨ ਤੱਕ ਗੁਆਉਣੀ ਪਈ ਹੈ। ਤਾਜ਼ਾ ਜਾਣਕਾਰੀ ਅਨੁਸਾਰ ਹੁਣ ਇਥੇ ਇੱਕ ਹੋਰ ਵੱਡਾ ਹਾਦਸਾ ਵਾਪਰਿਆ ਹੈ ਜਿੱਥੇ ਬਚਾਅ ਕਾਰਜ ਜ਼ੋਰਾਂ ਸ਼ੋਰਾਂ ‘ਤੇ ਚਲ ਰਹੇ ਹਨ। ਦੱਸ ਦਈਏ ਕਿ ਯਾਤਰੀਆਂ ਨਾਲ ਭਰੀ ਇਕ ਐਚ ਆਰ ਟੀ ਸੀ ਦੀ ਬੱਸ ਜੋ ਕੇ ਉਸ ਸਮੇਂ ਜੋਹੜਜੀ ਸਾਹਿਬ ਤੋਂ ਨਾਲਾਗੜ੍ਹ ਜਾ ਰਹੀ ਜਦਸੇ ਦਾ ਸ਼ਿਕਾਰ ਹੋ ਗਈ। ਇਹ ਹਾਦਸਾ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਸੋਲਨ ਵਿੱਚ ਪੱਟਾ ਬਰੋਟੀ ਵਾਲਾ ਸੜਕ ‘ਤੇ ਵਾਪਰਿਆ ਹੈ। ਜਿੱਥੇ ਬਹੁਤ ਸਾਰੇ ਯਾਤਰੀ ਗੰਭੀਰ ਜ਼ਖਮੀ ਹੋਏ ਹਨ। ਦੱਸ ਦਈਏ ਕਿ ਅਚਾਨਕ ਰਸਤੇ ਦੇ ਵਿੱਚ ਇਸ ਬੱਸ ਦਾ ਸੰਤੁਲਨ ਵਿਗੜ ਗਿਆ ਬੱਸ ਖੱਡ ਵਿੱਚ ਡਿੱਗ ਗਈ। ਜਿਸ ਵਿੱਚ ਸਵਾਰ ਯਾਤਰੀਆਂ ਨੂੰ ਬਚਾਉਣ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਮੌਕੇ ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ। ਖੱਡ ਵਿਚ ਡਿੱਗੀ ਬੱਸ ਵਿਚ 30 ਤੋਂ 40 ਯਾਤਰੀ ਸਵਾਰ ਸਨ। ਜਿਨ੍ਹਾਂ ਵਿੱਚੋਂ 27 ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ 4 ਲੋਕ ਗੰਭੀਰ ਜ਼ਖਮੀ ਹੋਏ ਹਨ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Google search engine

LEAVE A REPLY

Please enter your comment!
Please enter your name here