ਜਲੰਧਰ:ਗਿੱਪੀ ਗਰੇਵਾਲ ਤੇ ਸਿਮੀ ਚਾਹਲ ਦੀ ਸਟਾਰਰ ਫਿਲਮ ‘ਮੰਜੇ ਬਿਸਤਰੇ 2’ ਅੱਜ ਵੱਡੇ ਪੱਧਰ ‘ਤੇ ਰਿਲੀਜ਼ ਹੋ ਚੁੱਕੀ ਹੈ। ਦਰਸ਼ਕਾਂ ਵਲੋਂ ਇਸ ਫਿਲਮ ਨੂੰ ਕਾਫੀ ਵਧੀਆ ਹੁੰਗਾਰਾ ਮਿਲ ਰਿਹਾ ਹੈ। ‘ਮੰਜੇ ਬਿਸਤਰੇ 2’ ਕਾਮੇਡੀ ਭਰਪੂਰ ਫਿਲਮ ਹੈ। ਫਿਲਮ ਦੇਖਣ ਵਾਲੇ ਦਰਸ਼ਕਾਂ ਨੇ ਹਰੇਕ ਕਲਾਕਾਰ ਦੀ ਐਕਟਿੰਗ ਨੂੰ ਸਰਾਇਆ ਹੈ। ਦੱਸ ਦਈਏ ਕਿ ‘ਮੰਜੇ ਬਿਸਤਰੇ 2’ ਹਰ ਵਰਗ ਦੇ ਲੋਕਾਂ ਵਲੋਂ ਪਸੰਦ ਕੀਤੀ ਜਾ ਰਹੀ ਹੈ। ਇਸ ਫਿਲਮ ਨੂੰ ਦਰਸ਼ਕਾਂ ਨੇ ਵੱਖ-ਵੱਖ ਕੁਮੈਂਟਸ ਦੇ ਕੇ ਪਾਸ ਕੀਤਾ ਹੈ। ‘ਮੰਜੇ ਬਿਸਤਰੇ 2’ ਗਿੱਪੀ ਗਰੇਵਾਲ ਨੇ ਆਪਣੇ ਘਰੇਲੂ ਬੈਨਰ ‘ਹੰਬਲ ਮੌਸ਼ਨ ਪਿਕਚਰਸ’ ਹੇਠ ਬਣਾਈ ਹੈ। ਇਸ ਫਿਲਮ ਨੂੰ ਬਲਜੀਤ ਸਿੰਘ ਦਿਓ ਨੇ ਨਿਰਦੇਸ਼ਤ ਕੀਤਾ ਅਤੇ ਡਾਇਲਾਗ ਨਰੇਸ਼ ਕਥੂਰੀਆ ਨੇ ਲਿਖੇ ਹਨ। ‘ਮੰਜੇ ਬਿਸਤਰੇ 2’ ਫਿਲਮ ‘ਚ ਗਿੱਪੀ ਗਰੇਵਾਲ ਤੇ ਸਿਮੀ ਚਾਹਲ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬੀ. ਐਨ. ਸ਼ਰਮਾ, ਸਰਦਾਰ ਸੋਹੀ, ਰਘਵੀਰ ਬੋਲੀ, ਮਲਕੀਤ ਰੌਣੀ, ਰਾਣਾ ਜੰਗ ਬਹਾਦਰ, ਗੁਰਪ੍ਰੀਤ ਭੰਗੂ, ਹੌਬੀ ਧਾਲੀਵਾਲ, ਹਾਰਬੀ ਸੰਘਾ, ਬਨਿੰਦਰ ਬਨੀ, ਜੱਗੀ ਸਿੰਘ ਅਤੇ ਦਵਿੰਦਰ ਦਮਨ ਮੁੱਖ ਭੂਮਿਕਾ ‘ਚ ਹਨ। ਇਸ ਫਿਲਮ ਨੂੰ ਵ੍ਹਾਈਟ ਹਿੱਲ ਵਲੋਂ ਡਿਸਟਰੀਬਿਊਟ ਕੀਤਾ ਗਿਆ ਹੈ।
Related Posts
ਆਮਿਰ ਖਾਨ ਦੀ ਤੁਰਕੀ ਦੀ ਫਸਟ ਲੇਡੀ ਨਾਲ ਮੁਲਾਕਾਤ
ਮੁੰਬਈ: ਕੁਝ ਦਿਨ ਪਹਿਲਾਂ ਆਮਿਰ ਖਾਨ ਆਪਣੀ ਫਿਲਮ ‘ਲਾਲ ਸਿੰਘ ਚੱਢਾ’ ਦੀ ਰਹਿੰਦੀ ਸ਼ੂਟਿੰਗ ਲਈ ਤੁਰਕੀ ਪਹੁੰਚੇ ਸੀ। ਆਮਿਰ ਜਲਦ…
ਸਲਮਾਨ ਖਾਨ ਦੀ ਫਿਲਮ ‘ਕਿੱਕ 2’
ਸਾਲ 2014 ‘ਚ ਸਲਮਾਨ ਖਾਨ ਦੀ ਬਾਲੀਵੁੱਡ ਫਿਲਮ ‘ਕਿੱਕ’ ਹਿੱਟ ਫ਼ਿਲਮਾਂ ‘ਚੋ ਇੱਕ ਸੀ। ਫਿਲਮ ਨੇ ਬਾਕਸ ਆਫਿਸ ‘ਤੇ 400…
ਜਦੋਂ ਰਹੋਗੇ ਕਸੋਲ ਦੇ ਕੋਲ ਫਿਰ ਕੀ ਵਿਦੇਸ਼ਾਂ ਦੀ ਲੋੜ
ਕਸੋਲ-ਹਿਮਾਚਲ ਪ੍ਰਦੇਸ਼ ਦੇ ਹਿੱਲ ਸਟੇਸ਼ਨਾਂ ਵਿਚੋਂ ਇਕ ਕਸੋਲ ਕਾਫੀ ਪ੍ਰਸਿੱਧ ਹੈ। ਕਸੋਲ ਵਿਚ ਮੌਜੂਦ ਪਾਰਵਤੀ ਨਦੀ ਇਸ ਜਗ੍ਹਾ ਨੂੰ ਬਹੁਤ…