ਬਰਨਾਲਾ : ਕਰੋਨਾ ਵਾਇਰਸ ਫੈਲਣ ਤੋਂ ਬਚਾਅ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਆਦੇਸ਼ਾਂ ਅਨੁਸਾਰ ਬਰਨਾਲਾ ਦੀ ਸਬਜ਼ੀ ਮੰਡੀ ਹੁਣ ਹਰੇਕ ਮੰਗਲਵਾਰ, ਸ਼ੁੱਕਰਵਾਰ ਤੇ ਐਤਵਾਰ ਨੂੰ ਬੰਦ ਰਹੇਗੀ, ਜਦੋਂਕਿ ਪਹਿਲਾਂ ਮੰਡੀ ਹਰੇਕ ਸੋਮਵਾਰ ਅਤੇ ਸ਼ੁੱਕਰਵਾਰ ਬੰਦ ਰੱਖੀ ਗਈ ਸੀ। ਜ਼ਿਲ੍ਹਾ ਮੰਡੀ ਅਫਸਰ ਜਸਪਾਲ ਸਿੰਘ ਨੇ ਕੋਵਿਡ 19 ਫੈਲਣ ਤੋਂ ਬਚਾਅ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਬਰਨਾਲਾ ਜੀ ਦੇ ਹੁਕਮਾਂ ਅਨੁਸਾਰ 16 ਅਪਰੈਲ ਨੂੰ ਜਾਰੀ ਮੰਡੀ ਸੂਚਨਾ ਵਿਚ ਸੋਧ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਮੰਡੀ ਸੂਚਨਾ 27 ਅਪਰੈਲ ਤੋਂ ਲਾਗੂ ਹੋਵੇਗੀ, ਭਾਵ ਭਲਕੇ ਮੰਡੀ ਖੋੋਲ੍ਹੀ ਜਾਵੇਗੀ ਤੇ ਇਸ ਮਗਰੋਂ ਮੰਗਲਵਾਰ ਨੂੰ ਮੰਡੀ ਬੰਦ ਰਹੇਗੀ। ਉਨ੍ਹਾਂ ਆੜ੍ਹਤੀਆਂ ਤੇ ਖਰੀਦਦਾਰਾਂ ਨੂੰ ਇਨ੍ਹਾਂ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਆਖਿਆ ਹੈ।
Related Posts
PAU ਦੇ ਕਿਸਾਨ ਮੇਲੇ ਤੇ ਸਨਮਾਨਿਤ ਹੋਣਗੇ ਵੱਖ ਵੱਖ ਤਰ੍ਹਾਂ ਦੀ ਖੇਤੀ ਕਰਨ ਵਾਲੇ ਕਿਸਾਨ
ਲੁਧਿਆਣਾ-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU) ਲੁਧਿਆਣਾ ਜਿੱਥੇ ਕਿਸਾਨਾਂ ਦਾ ਖੇਤੀ ਖੇਤਰ ‘ਚ ਮਾਰਗ ਦਰਸ਼ਨ ਕਰਦੀ ਹੈ, ਉਥੇ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੇ…
ਨਿਊਜ਼ੀਲੈਂਡ : ਮਸਜਿਦ ‘ਚ ਗੋਲੀਬਾਰੀ, ਵਾਲ-ਵਾਲ ਬਚੀ ਬੰਗਲਾਦੇਸ਼ੀ ਕ੍ਰਿਕਟ ਟੀਮਖ.
ਵੈਲਿੰਗਟਨ (ਭਾਸ਼ਾ)— ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਸ਼ਹਿਰ ਦੀ ਇਕ ਅਲ ਨੂਰ ਮਸਜਿਦ ਵਿਚ ਸ਼ੁੱਕਰਵਾਰ ਨੂੰ ਗੋਲੀਬਾਰੀ ਹੋਈ। ਇਸ ਗੋਲੀਬਾਰੀ ਵਿਚ ਕਈ…
ਕਰਤਾਰਪੁਰ ਕੋਰੀਡੋਰ: ਲਈ ਭਾਰਤ-ਪਾਕਿ ਨੇ ਲਏ ਅਹਿਮ ਫੈਸਲੇ
ਅੰਮ੍ਰਿਤਸਰ :ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਕਰਤਾਰਪੁਰ ਸਾਹਿਬ ਗਲਿਆਰੇ ਨੂੰ ਖੋਲ੍ਹਣ ਦੇ ਸਬੰਧ…