ਬਰਨਾਲਾ : ਕਰੋਨਾ ਵਾਇਰਸ ਫੈਲਣ ਤੋਂ ਬਚਾਅ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਆਦੇਸ਼ਾਂ ਅਨੁਸਾਰ ਬਰਨਾਲਾ ਦੀ ਸਬਜ਼ੀ ਮੰਡੀ ਹੁਣ ਹਰੇਕ ਮੰਗਲਵਾਰ, ਸ਼ੁੱਕਰਵਾਰ ਤੇ ਐਤਵਾਰ ਨੂੰ ਬੰਦ ਰਹੇਗੀ, ਜਦੋਂਕਿ ਪਹਿਲਾਂ ਮੰਡੀ ਹਰੇਕ ਸੋਮਵਾਰ ਅਤੇ ਸ਼ੁੱਕਰਵਾਰ ਬੰਦ ਰੱਖੀ ਗਈ ਸੀ। ਜ਼ਿਲ੍ਹਾ ਮੰਡੀ ਅਫਸਰ ਜਸਪਾਲ ਸਿੰਘ ਨੇ ਕੋਵਿਡ 19 ਫੈਲਣ ਤੋਂ ਬਚਾਅ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਬਰਨਾਲਾ ਜੀ ਦੇ ਹੁਕਮਾਂ ਅਨੁਸਾਰ 16 ਅਪਰੈਲ ਨੂੰ ਜਾਰੀ ਮੰਡੀ ਸੂਚਨਾ ਵਿਚ ਸੋਧ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਮੰਡੀ ਸੂਚਨਾ 27 ਅਪਰੈਲ ਤੋਂ ਲਾਗੂ ਹੋਵੇਗੀ, ਭਾਵ ਭਲਕੇ ਮੰਡੀ ਖੋੋਲ੍ਹੀ ਜਾਵੇਗੀ ਤੇ ਇਸ ਮਗਰੋਂ ਮੰਗਲਵਾਰ ਨੂੰ ਮੰਡੀ ਬੰਦ ਰਹੇਗੀ। ਉਨ੍ਹਾਂ ਆੜ੍ਹਤੀਆਂ ਤੇ ਖਰੀਦਦਾਰਾਂ ਨੂੰ ਇਨ੍ਹਾਂ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਆਖਿਆ ਹੈ।
Related Posts
ਤੀਵੀਂਆਂ ਦੇ ‘ਭਗਤ’
ਤੀਵੀਂਆਂ ਦੇ ‘ਭਗਤਾਂ’ ਦਾ ਅੱਜ ਕੱਲ੍ਹ ਆਮ ਜ਼ਿੰਦਗੀ ’ਚ ਤੇ ਫੇਸਬੁੱਕ ’ਤੇ ਹੜ੍ਹ ਅਇਆ ਹੋਇਆ। ਬਗਲਾ ਭਗਤ ਆਲੀ ਕਹਾਵਤ ਵੀ…
ਰੋਜ਼ਾਨਾ ਹਲਦੀ ਵਾਲਾ ਗਰਮ ਪਾਣੀ ਨਾਲ ਹੁੰਦੇ ਹਨ ਅਨੇਕਾਂ ਹੀ ਫਾਇਦੇ
ਰਾਜਪੁਰਾ: ਹਲਦੀ ਨਾ ਸਿਰਫ ਖਾਣੇ ਦਾ ਸੁਆਦ ਵਧਾਉਂਦੀ ਹੈ ਸਗੋਂ ਇਹ ਸਰੀਰ ਦੀਆਂ ਕਈ ਸਮੱਸਿਆਵਾਂ ਤੋਂ ਵੀ ਦੂਰ ਰੱਖਦੀ ਹੈ।…
ਧੁਰੋਂ ਸਰਾਪਿਆਂ ਦਾ ਕੀ ਦਾਅਵਾ, ਸਾਹਾਂ ਦੀ ਡੋਰੀ ਨੀ ਟੁੱਟਣ ਦਿੰਦਾ ਬੱਸ ਮਾਂ ਦਾ ਕਲਾਵਾ
ਨੈਰੋਬੀ : ਪੰਜਾਬੀ ਵਿਚ ਕੁਲਦੀਪ ਮਾਣਕ ਦਾ ਗੀਤ ਬਹੁਤ ਮਸ਼ਹੂਰ ਹੈ ਕਿ ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਉ। ਇਸ…