ਮੌਸਮ ਵਿਭਾਗ ਦੀ ਨਵੀਂ ਚੇਤਾਵਨੀ

0
18

ਨਵੀਂ ਦਿੱਲੀ : ਉੱਤਰ ਭਾਰਤ ਨੂੰ ਫਿਲਹਾਲ ਗਰਮੀ ਤੋਂ ਰਾਹਤ ਮਿਲਣ ਦੇ ਆਸਾਰ ਨਜਰ ਨਹੀਂ ਆ ਰਹੇ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੰਜਾਬ, ਹਰਿਆਣਾ, ਦਿੱਲੀ, ਉੱਤਰੀ ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਨਾਰਥ ਵੈਸਟ ਐਮਪੀ ਵਿੱਚ ਅਗਲੇ ਦੋ ਦਿਨਾਂ ਵਿੱਚ ਗਰਮ ਹਵਾਵਾਂ ਚਲਣਗੀਆਂ। ਮੈਦਾਨੀ ਇਲਾਕੀਆਂ ਵਿੱਚ ਤਾਪਮਾਨ 40 ਡਿਗਰੀ ਤੋਂ 45 ਡਿਗਰੀ ਉੱਤੇ ਪੁੱਜਣ ਉੱਤੇ ਹੀਟ ਵੇਵ ਦੀ ਹਾਲਤ ਐਲਾਨ ਦਿਤੀ ਗਈ ਹੈ। ਮੌਸਮ ਵਿਭਾਗ ਮੁਤਾਬਕ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਵੈਸਟ ਯੂਪੀ, ਨਾਰਥ-ਵੈਸਟ ਰਾਜਸਥਾਨ ਅਤੇ ਨਾਰਥ-ਵੈਸਟ ਐਮਪੀ ਦੇ ਜਿਆਦਾਤਰ ਇਲਾਕੀਆਂ ਵਿੱਚ ਵੀਰਵਾਰ ਨੂੰ ਹੀਟ ਵੇਵ ਅਤੇ ਵੱਖ-ਵੱਖ ਇਲਾਕੀਆਂ ਵਿੱਚ ਸੀਵਿਅਰ ਹੀਟ ਵੇਵ ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਬਿਹਾਰ, ਪੱਛਮੀ ਬੰਗਾਲ, ਸਿੱਕਮ ਸਮੇਤ ਉੱਤਰ-ਪੂਰਬ ਦੇ ਕਈ ਸੂਬਿਆਂ ਵਿੱਚ ਕਈ ਥਾਂਵਾਂ ‘ਤੇ ਭਾਰੀ ਬਾਰਸ਼ ਹੋ ਸਕਦੀ ਹੈ। ਦੂਜੇ ਪਾਸੇ ਪੂਰਬੀ ਉੱਤਰ ਪ੍ਰਦੇਸ਼, ਉਤਰਾਖੰਡ ਵਿੱਚ ਵੀ ਭਾਰੀ ਬਾਰਸ਼ ਵੇਖੀ ਜਾ ਸਕਦੀ ਹੈ। ਇਥੇ ਦਸ ਦਈਏ ਕਿ ਪੂਰੇ ਦੇਸ਼ ਨਾਲੋਂ ਬੁੱਧਵਾਰ ਨੂੰ ਇਸ ਸੀਜ਼ਨ ਦਾ ਸਭ ਤੋਂ ਗਰਮ ਦਿਨ ਜੰਮੂ ਵਿੱਚ ਮਹਿਸੂਸ ਕੀਤਾ ਗਿਆ। ਇੱਥੇ ਵੱਧ ਤੋਂ ਵੱਧ ਤਾਪਮਾਨ 42.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਘੱਟੋ ਘੱਟ ਤਾਪਮਾਨ 28 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

Google search engine

LEAVE A REPLY

Please enter your comment!
Please enter your name here