ਜਲੰਧਰ — ਪਿਛਲੇ 24 ਘੰਟਿਆਂ ਦੌਰਾਨ ਜਲੰਧਰ ਸਣੇ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ‘ਚ ਹੇਠਲੇ ਤਾਪਮਾਨ ‘ਚ 4 ਤੋਂ 5 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ। ਜਲੰਧਰ, ਲੁਧਿਆਣਾ ਅਤੇ ਨਾਲ ਲੱਗਦੇ ਇਲਾਕਿਆਂ ‘ਚ ਹਲਕੀ ਪਾਕੇਟ ਰੇਨ ਹੋਣ ਦੀ ਖਬਰ ਹੈ। ਬੀਤੇ ਦਿਨ ਘੱਟੋ-ਘੱਟ 10 ਡਿਗਰੀ ਅਤੇ ਵੱਧ ਤੋਂ ਵੱਧ 18 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ। 11 ਦਸੰਬਰ ਤੱਕ ਆਸਮਾਨ ‘ਚ ਬੱਦਲ ਛਾਏ ਰਹਿਣ ਅਤੇ ਹਲਕਾ ਮੀਂਹ ਪੈਣ ਦੇ ਆਸਾਰ ਹਨ। ਮੌਸਮ ਵਿਭਾਗ ਅਨੁਸਾਰ ਇਸ ਦੇ ਬਾਵਜੂਦ 2 ਡਿਗਰੀ ਸੈਲਸੀਅਸ ਦੇ ਵਾਧੇ ਨਾਲ ਹੇਠਲਾ ਤਾਪਮਾਨ 12 ਅਤੇ ਉਪਰ ਦਾ 20 ਡਿਗਰੀ ਸੈਲਸੀਅਸ ਰਹੇਗਾ। 12 ਤੋਂ 14 ਦਸੰਬਰ ਤੱਕ ਆਮ ਤੌਰ ‘ਤੇ ਬੱਦਲ ਛਾਏ ਰਹਿਣਗੇ। ਦੇਰ ਰਾਤ ਅਤੇ ਸਵੇਰ ਦੇ ਸਮੇਂ ਧੁੰਦ ਪੈਣ ਦੇ ਆਸਾਰ ਹਨ। 11 ਦਸੰਬਰ ਨੂੰ ਹੇਠਲਾ ਤਾਪਮਾਨ 2 ਡਿਗਰੀ ਸੈਲਸੀਅਸ ਘੱਟ ਹੋ ਕੇ 10 ਹੋਣ ਦੀ ਸੰਭਾਵਨਾ ਹੈ। ਤਾਪਮਾਨ ‘ਚ 2 ਤੋਂ 4 ਡਿਗਰੀ ਸੈਲਸੀਅਸ ਗਿਰਾਵਟ ਦੇ ਆਸਾਰ ਹਨ। 15 ਅਤੇ 16 ਦਸੰਬਰ ਨੂੰ ਆਸਮਾਨ ਸਾਫ ਰਹੇਗਾ। ਤਾਪਮਾਨ ‘ਚ ਗਿਰਾਵਟ ਦਾ ਸਿਲਸਿਲਾ ਜਾਰੀ ਰਹੇਗਾ। ਪਹਾੜੀ ਖੇਤਰਾਂ ‘ਚ ਬਰਫਬਾਰੀ ਵੀ ਹੋ ਸਕਦੀ ਹੈ।
Related Posts
ਮੂੰਹ ਤੋਂ ਨੀ ਬੋਲਦਾ , ਬਸ ਪੱਗ ਦਾ ਪੇਚ ਦਿਲਾਂ ਦੇ ਭੇਦ ਖੋਲਦਾ
ਪਟਿਆਲਾ—ਨਿੱਕੀ ਜਿਹੀ ਉਮਰ ‘ਚ ਕਮਾਲ ਦਾ ਹੁਨਰ ਰੱਖਣ ਵਾਲੇ ਮਨਜੋਤ ਸਿੰਘ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਵੀ ਫੈਨ ਹੋ ਗਏ।…
ਕਰੋਨਾ ਨੇ ਠੱਲਿਆ ਪੀ.ਆਰ.ਟੀ.ਸੀ. ਦਾ ਪਹੀਆ
ਪਟਿਆਲਾ : ਕਰੋਨਾ ਨੇ ਜਿਥੇ ਜ਼ਿੰਦਗੀ ਦੀ ਗੱਡੀ ਰੋਕ ਦਿੱਤੀ ਹੈ ਉਥੇ ਹੀ ਇਸ ਦੇ ਕਹਿਰ ਕਾਰਨ ਪੀ. ਆਰ. ਟੀ.…
ਨੈਨੋ ਕਾਰ ਤੇ ਟਰੱਕ ਟੱਕਰ ਵਿਚ ਬਜ਼ੁਰਗ ਦੀ ਮੌਤ
ਪਟਿਆਲਾ : ਪਟਿਆਲਾ-ਸਰਹਿੰਦ ਰੋਡ ‘ਤੇ ਇਕ ਨੈਨੋ ਕਾਰ ਅਤੇ ਟਰੱਕ ਨਾਲ ਟੱਕਰ ਨਾਲ ਬਜ਼ੁਰਗ ਦੀ ਮੌਤ ਹੋ ਗਈ ਹੈ ਅਤੇ…