ਮੌਨਸੂਨ ਦੇ 10 ਜੁਲਾਈ ਤੋਂ ਆਉਣ ਦੀ ਸੰਭਾਵਨਾ

0
19

ਨਵੀਂ ਦਿੱਲੀ : 10 ਜੁਲਾਈ ਯਾਨੀ ਕਿ ਕੱਲ ਤੋਂ ਦਿੱਲੀ, ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਕੁਝ ਹਿੱਸਿਆਂ ਵਿੱਚ ਮਾਨਸੂਨ ਪੁੱਜਣ ਕੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਕਿਹਾ ਕਿ ਬੰਗਾਲ ਦੀ ਖਾੜੀ ਤੋਂ ਆਉਂਦੀਆਂ ਅਤੇ ਉੱਤਰ ਪੱਛਮੀ ਭਾਰਤ ਵਿਚ ਫੈਲਦੀਆਂ ਨਮੀ ਵਾਲੀਆਂ ਤੇਜ਼ ਹਵਾਵਾਂ ਕਾਰਨ ਇਹ ਅੰਦਾਜਾ ਲਾਇਅ ਜਾ ਰਿਹਾ ਹੈ ਕਿ ਮਾਨਸੂਨ ਦੇ ਦਰਸ਼ਨ ਛੇਤੀ ਹੀ ਹੋਣਗੇ। ਬੰਗਾਲ ਦੀ ਖਾੜੀ ਉੱਤੇ ਨਮੀ ਦੀਆਂ ਤੇਜ਼ ਹਵਾਵਾਂ ਹੌਲੀ ਹੌਲੀ ਪੂਰਬੀ ਭਾਰਤ ਦੇ ਕੁਝ ਹਿੱਸਿਆਂ ਉੱਤੇ ਸਥਾਪਤ ਹੋਣ ਦੀ ਸੰਭਾਵਨਾ ਹੈ। ਇਸਦੇ 10 ਜੁਲਾਈ ਤੱਕ ਉੱਤਰ ਪੱਛਮੀ ਭਾਰਤ ਵਿੱਚ ਪੰਜਾਬ ਅਤੇ ਉੱਤਰੀ ਹਰਿਆਣਾ ਵਿੱਚ ਫੈਲਣ ਦੀ ਸੰਭਾਵਨਾ ਹੈ। ਇਸ ਕਾਰਨ ਲਾਏ ਗਏ ਅਨੁਮਾਨ ਕਾਰਨ ਮੌਨਸੂਨ 10 ਜੁਲਾਈ ਦੇ ਆਸ ਪਾਸ, ਪੱਛਮੀ ਉੱਤਰ ਪ੍ਰਦੇਸ਼ ਦੇ ਬਾਕੀ ਹਿੱਸਿਆਂ, ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦਿੱਲੀ ਦੇ ਕੁਝ ਹੋਰ ਹਿੱਸਿਆਂ ਵਿੱਚ ਆ ਜਾਵੇਗਾ। ਮੌਨਸੂਨ ਦੇ ਵਾਧੇ ਨਾਲ ਉਨ੍ਹਾਂ ਲੋਕਾਂ ਨੂੰ ਰਾਹਤ ਮਿਲੇਗੀ ਜੋ ਪਿਛਲੇ ਇੱਕ ਹਫਤੇ ਤੋਂ ਗਰਮ ਤਾਪਮਾਨ ਨਾਲ ਜੂਝ ਰਹੇ ਹਨ, ਜਦੋਂ ਵੱਧ ਤੋਂ ਵੱਧ ਤਾਪਮਾਨ 40 ਤੋਂ 43.5 ਡਿਗਰੀ ਸੈਲਸੀਅਸ ਅਤੇ ਘੱਟੋ ਘੱਟ ਤਾਪਮਾਨ 27 ਤੋਂ 31 ਡਿਗਰੀ ਸੈਲਸੀਅਸ ਤੱਕ ਹੁੰਦਾ ਹੈ। ਇਨ੍ਹਾਂ ਸਥਿਤੀਆਂ ਦੇ ਪ੍ਰਭਾਵ ਅਧੀਨ, ਮੱਧ ਭਾਰਤ (ਮੱਧ ਪ੍ਰਦੇਸ਼, ਵਿਦਰਭ, ਛੱਤੀਸਗੜ) ਵਿੱਚ ਹਲਕੀ ਬਾਰਸ਼ ਦੀ ਸੰਭਾਵਨਾ ਹੈ।

Google search engine

LEAVE A REPLY

Please enter your comment!
Please enter your name here