Home LATEST UPDATE ਮੋਬਾਈਲ ਯੂਜ਼ਰਸ ਨੂੰ ਭਾਰਤ ਸਰਕਾਰ ਵਲੋਂ ਚੇਤਾਵਨੀ ਜਾਰੀ, ਹੁਣੀ ਕਰੋ ਇਹ ਕੰਮ

ਮੋਬਾਈਲ ਯੂਜ਼ਰਸ ਨੂੰ ਭਾਰਤ ਸਰਕਾਰ ਵਲੋਂ ਚੇਤਾਵਨੀ ਜਾਰੀ, ਹੁਣੀ ਕਰੋ ਇਹ ਕੰਮ

0
22
Hacker using laptop on abstract binary code map background. Hacking and phishing concept

ਨਵੀਂ ਦਿੱਲੀ: ਭਾਰਤ ਸਰਕਾਰ ਦੇ ਟੈਕਨੀਕਲ ਮਾਹਰਾਂ ਨੇ ਸਰਕਾਰ ਨੂੰ ਦਸਿਆ ਹੈ ਕਿ ਦੇਸ਼ ਦੇ ਸਾਰੇ ਮੋਬਾਈਲ ਯੂਜ਼ਰਸ ਖ਼ਤਰੇ ਵਿਚ ਹਨ ਇਸ ਲਈ ਦੇਸ਼ ਦੇ ਸਾਰੇ ਐਪਲ ਆਈਫੋਨ, ਐਂਡਰਾਇਡ ਮੋਬਾਈਲ ਫੋਨ, ਵਿੰਡੋਜ਼ ਡਿਵਾਈਸ ਉਪਭੋਗਤਾਵਾਂ ਲਈ ਸਰਕਾਰ ਵਲੋਂ ਚੇਤਾਵਨੀ ਵੀ ਜਾਰੀ ਕਰ ਦਿਤੀ ਗਈ ਹੈ। ਦਰਅਸਲ ਨੋਡਲ ਸਾਈਬਰ ਸੁਰੱਖਿਆ ਏਜੰਸੀ ਨੇ ਐਪਲ, ਵਿੰਡੋਜ਼ ਆਪਰੇਟਿੰਗ ਸਿਸਟਮ ਅਤੇ ਐਂਡਰਾਇਡ ਮੋਬਾਈਲ ਓਪਰੇਟਿੰਗ ਸਿਸਟਮ ਦੀਆਂ ਕਮਜ਼ੋਰੀਆਂ ਜੱਗ ਜਾਹਰ ਕੀਤੀਆਂ ਹਨ। ਇਨ੍ਹਾਂ ਕਮਜੋਰੀਆਂ ਕਾਰਨ ਹੀ ਲੋਕਾਂ ਦੇ ਫ਼ੋਨ ਹੈਕ ਹੋ ਸਕਦੇ ਹਨ ਜਾਂ ਹੋ ਰਹੇ ਹਨ। ਐਪਲ ਅਤੇ ਗੂਗਲ ਨੇ ਇਸ ਸਮੱਸਿਆ ਦੇ ਹੱਲ ਲਈ Software ਪੈਚ ਜਾਰੀ ਕੀਤੇ ਹਨ। ਇਸ ਲਈ ਤੁਹਾਨੂੰ ਆਪਣੇ ਫ਼ੋਨ ਦੇ Operating System ਨੂੰ ਡਾਊਨਲੋਡ ਜਾਂ ਅਪਡੇਟ ਕਰਨ ਦੀ ਜ਼ਰੂਰਤ ਹੈ। ਨੋਡਲ ਸਾਈਬਰ ਸੁਰੱਖਿਆ ਏਜੰਸੀ ਨੇ ਕਿਹਾ ਕਿ ਐਂਡਰਾਇਡ ਦੇ ਸਿਗਨਲ ਐਪਲੀਕੇਸ਼ਨ ਵਿੱਚ ਇੱਕ ਕਮਜ਼ੋਰੀ ਰਿਪੋਰਟ ਕੀਤੀ ਗਈ ਹੈ ਜਿਸ ਸਬੰਧੀ ਏਜੰਸੀ ਸਿਫਾਰਸ਼ ਕਰਦੀ ਹੈ ਕਿ ਉਪਭੋਗਤਾ ਨੂੰ ਗੂਗਲ ਪਲੇ ਸਟੋਰ ਤੋਂ ਐਂਡਰਾਇਡ ਲਈ ਸਿਗਨਲ ਸੰਸਕਰਣ 5.17.3 ਡਾਉਨਲੋਡ ਕਰਨਾ ਚਾਹੀਦਾ ਹੈ। ਵਿੰਡੋਜ਼ ਡਿਵਾਈਸਿਸ ਲਈ ਮਾਈਕਰੋਸੌਫਟ ਵੱਲੋਂ CVE-2021-36934 ਵਜੋਂ ਰਜਿਸਟਰ ਕੀਤਾ ਗਿਆ ਹੈ।

NO COMMENTS

LEAVE A REPLY

Please enter your comment!
Please enter your name here