ਮੁੱਖ ਮੰਤਰੀ ਦੀ ਬੈਠਕ ਵਿਚ ਸਿਰਫ਼ 6 ਵਿਧਾਇਕ ਸ਼ਾਮਲ ਹੋਏ ਤੇ ਹਰਪਾਲ ਚੀਮਾ ਨੇ ਲਾਇਆ ਨਿਸ਼ਾਨਾ

0
21

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਨੇ ਅੱਜ ਆਪਣੇ ਮੰਤਰੀਆਂ ਦੀ ਮੀਟਿੰਗ ਰੱਖੀ ਸੀ ਜਿਸ ਵਿਚ ਸਿਰਫ਼ 5 ਮੰਤਰੀ ਹੀ ਸ਼ਾਮਲ ਹੋਏ ਹਨ। ਇਸ ਮੀਟਿਗ ਉਪਰ ਵਿਰੋਧੀ ਧਿਰ ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਚੀਮਾ ਨੇ ਵੀ ਨਿਸ਼ਾਨੇ ਲਾਏ ਹਨ। ਜਾਣਕਾਰੀ ਅਨੁਸਾਰ ਪੰਜਾਬ ਕਾਂਗਰਸ ‘ਚ ਪੈ ਰਹੇ ਅੰਦਰੂਨੀ ਕਲੇਸ਼ ਨੂੰ ਖਤਮ ਕਰਨ ਲਈ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਕਾਂਗਰਸੀ ਮੰਤਰੀਆਂ ਨੂੰ ਲੰਚ ਦਾ ਸੱਦਾ ਦਿੱਤਾ ਸੀ ਇਸ ਦੌਰਾਨ 16 ਮੰਤਰੀਆਂ ‘ਚੋਂ ਸਿਰਫ਼ 6 ਮੰਤਰੀ ਹੀ ਲੰਚ ‘ਤੇ ਪਹੁੰਚੇ ਮੰਤਰੀਆਂ ਵਿੱਚ ਭਾਰਤ ਭੂਸ਼ਣ, ਸੁੰਦਰ ਸ਼ਾਮ ਅਰੋੜਾ, ਬ੍ਰਹਮ ਮਹਿੰਦਰਾ ਰਾਣਾ ਗੁਰਮੀਤ ਸੋਢੀ, ਵਿਜੈ ਇੰਦਰ ਸਿੰਗਲਾ, ਸੰਸਦ ਮੈਂਬਰ ਮਨੀਸ਼ ਤਿਵਾੜੀ ਤੇ ਓਪੀ ਸੋਨੀ ਸ਼ਾਮਲ ਸਨ। ਇਥੇ ਦਸ ਦਈਏ ਕਿ ਪੰਜਾਬ ‘ਚ ਅਮਰਿੰਦਰ ਸਿੰਘ ਖਿਲਾਫ਼ ਉੱਠੇ ਬਗਾਵਤ ਦੇ ਸੁਰ ਤੋਂ ਬਾਅਦ ਅਮਰਿੰਦਰ ਸਿੰਘ ਨੇ ਨਾਰਾਜ਼ ਕਾਂਗਰਸੀ ਆਗੂ ਨੂੰ ਮਨਾਉਣ ਲਈ ਲੰਚ ਦਾ ਸੱਦਾ ਦਿੱਤਾ ਸੀ।
ਇਸ ਸੱਭ ਉਪਰ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਲਾਉਂਦਿਆਂ ਇਸ ਮੀਟਿੰਗ ਨੂੰ ਇੱਕ ਬਿਜ਼ਨਸ ਡੀਲ ਕਰਾਰ ਦਿੱਤਾ ਹੈ। ਚੀਮਾ ਨੇ ਕਿਹਾ ਕਿ ਕੈਪਟਨ ਨੇ ਆਪਣੇ ਹੀ ਵਿਧਾਇਕਾਂ ਦੀ ਖਰੀਦੋ-ਫ਼ਰੋਖਤ ਸ਼ੁਰੂ ਕਰ ਦਿੱਤੀ ਹੈ। ਇਸ ਵੇਲੇ ਆਮ ਲੋਕ ਹੀ ਨਹੀਂ ਸਗੋਂ ਵੱਡੀ ਗਿਣਤੀ ਕਾਂਗਰਸੀ ਵਿਧਾਇਕ ਕੈਪਟਨ ਦੀਆਂ ਨੀਤੀਆਂ ਤੋਂ ਖੁਸ਼ ਨਹੀਂ। ਚੀਮਾ ਨੇ ਕਿਹਾ ਕਿ ਕਾਂਗਰਸ ਹੁਣ ਵੈਂਟੀਲੇਟਰ ‘ਤੇ ਹੈ, ਜਾਂਦੇ-ਜਾਂਦੇ ਕੈਪਟਨ ਆਪਣੇ ਵਿਧਾਇਕਾਂ ਨੂੰ ਲੁੱਟਣ ਦਾ ਖੁੱਲਾ ਮੌਕਾ ਦੇ ਰਹੇ ਹਨ।

Google search engine

LEAVE A REPLY

Please enter your comment!
Please enter your name here