ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਤਬੀਅਤ ਵਿਗੜੀ,ਹਸਪਤਾਲ ਭਰਤੀ

0
18

ਰਾਜਸਥਾਨ : ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਤਬੀਅਤ ਅਚਾਨਕ ਵਿਗੜ ਗਈ ਹੈ ਜਿਸ ਤੋਂ ਬਾਅਦ ਉਨ੍ਹਾਂ ਨੂੰ ਜੈਪੁਰ ਦੇ ਸਵਾਈ ਮਾਨਸਿੰਘ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਦੱਸਣਯੋਗ ਹੈ ਕਿ ਛਾਤੀ ਵਿੱਚ ਤੇਜ਼ ਦਰਦ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ । ਇਸ ਸਬੰਧੀ ਅਸ਼ੋਕ ਗਹਿਲੋਤ ਨੇ ਖੁਦ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ । ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ, ‘ਕੱਲ੍ਹ ਤੋਂ ਕੋਵਿਡ ਤੋਂ ਬਾਅਦ ਦੇ ਪ੍ਰਭਾਵ ਕਾਰਨ ਮੇਰੀ ਤਬੀਅਤ ਖਰਾਬ ਹੈ । ਮੇਰੀ ਛਾਤੀ ਵਿੱਚ ਦਰਦ ਹੋ ਰਿਹਾ ਹੈ । ਇਸ ਤੋਂ ਅੱਗੇ ਉਨ੍ਹਾਂ ਲਿਖਿਆ ਕਿ ਐਸਐਮਐਸ ਹਸਪਤਾਲ ਵਿੱਚ ਸੀਟੀ ਐਨਜੀਓ ਕਰਵਾਇਆ ਹੈ। ਇਸ ਤੋਂ ਇਲਾਵਾ ਮੇਰੀ ਐਂਜੀਓਪਲਾਸਟੀ ਕੀਤੀ ਜਾਵੇਗੀ। ਮੈਨੂੰ ਖੁਸ਼ੀ ਹੈ ਕਿ ਮੇਰਾ ਐਸਐਮਐਸ ਹਸਪਤਾਲ ਵਿੱਚ ਇਲਾਜ ਹੋ ਰਿਹਾ ਹੈ। ਮੈਂ ਠੀਕ ਹਾਂ ਅਤੇ ਜਲਦੀ ਵਾਪਸ ਆਵਾਂਗਾ। ਤੁਹਾਡੀਆਂ ਸਾਰਿਆਂ ਦੀਆਂ ਦੁਆਵਾਂ ਅਤੇ ਅਸ਼ੀਰਵਾਦ ਮੇਰੇ ਨਾਲ ਹੈ।

Google search engine

LEAVE A REPLY

Please enter your comment!
Please enter your name here